ਤਾਜਾ ਖਬਰਾਂ :

ਗੁਰਮੀਤ ਕੌਰ ਅੇੈਸ.ਪੀ (ਅਪਰੇਸ਼ਨ ) (CAW) ਲੁਧਿਆਣਾ ਦਿਹਾਤੀ ਦੀ ਮਾਤਾ ਦਾ ਅੰਤਿਮ ਸਸਕਾਰ ਜੱਦੀ ਪਿੰਡ ਬੁਟਾਹਰੀ ਵਿਖੇ ਹੋਇਆਉੱਚ ਸਿੱਖਿਆ ਲਈ ਰੂਸਾ ਅਧੀਨ ਕਾਲਜਾਂ ਲਈ ਆਏ ਫੰਡਾਂ 'ਚ 108 ਕਰੋੜ ਦੇ ਘੋਟਾਲੇ ਦਾ ਦੋਸ਼ਰਾਜ ਕੁੰਦਰਾ ਵਿਡੀਓ ਕੇਸ ਰਾਜ ਕੁੰਦਰਾ ਦਾ ਪੰਜਾਬ ਨਾਲ ਹੈ ਖਾਸ ਕੁਨੈਕਸ਼ਨ, ਪਿਤਾ ਦੀ ਲੁਧਿਆਣਾ 'ਚ ਸੀ ਡਾਇੰਗ ਫੈਕਟਰੀਹਿਮਾਚਲ 'ਚ ਭਾਰੀ ਬਾਰਸ਼ ਪੈਣ ਸਦਕਾ 1561,59 ਫੁੱਟ 'ਤੇ ਪੁੱਜਾ ਭਾਖੜਾ ਡੈਮ 'ਚ ਪਾਣੀ ਦਾ ਪੱਧਰਭਜਨ ਲਾਲ ਵਾਂਗ ਖ਼ਤਮ ਹੋ ਜਾਵੇਗੀ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਪਾਰੀ? ਕੈਪਟਨ ਵੱਲੋਂ 21 ਵਿਧਾਇਕਾਂ ਨੂੰ ਇਨੋਵਾ ਗੱਡੀਆਂ ਨਵੀਂਆਂ ਦੇਣ ਤੇ ਨਵਜੋਤ ਸਿੱਧੂ ਖੇਮੇ ਦੇ 1 ਵਿਧਾਇਕ ਨੇ ਨਜ਼ਲਾ ਝਾੜਿਆਪੰਜਾਬ ਦੇ ਲੋਕਾਂ ਦਾ ਧਿਆਨ  ਅਸਲ ਮੁੱਦਿਆਂ ਤੋਂ ਭਟਕਾਉਣ ਲਈ ਸਿੱਧੂ ਨੂੰ ਬਣਾਇਆ ਪ੍ਰਧਾਨ :ਢੀਂਡਸਾ ਜਲੰਧਰ 'ਚ ਕਰਿਆਨਾ ਸਟੋਰ ਦੇ ਮਾਲਕ ਦਾ ਕਤਲ ਪੰਜਾਬ ਪੁਲਿਸ ਨੇ ਇਕ ਦੋਸ਼ੀ ਕੀਤਾ ਕਾਬੂ ਬਠਿੰਡਾ ' ਚ ਲਗਾਤਾਰ ਤੀਜੇ ਦਿਨ ਕਰੋਨਾ ਨਾਜਲ ਨਹੀਂ ਹੋਈ ਕੋਈ ਮੌਤ : ਡਿਪਟੀ ਕਮਿਸ਼ਨਰਦਿੱਲੀ ਵਿਚ ਚਰਚ ਢਾਹੁਣ ਲਈ ਇਸਾਈ ਭਾਈਚਾਰੇ ਤੋਂ ਮੁਆਫੀ ਮੰਗਣ ਕੇਜਰੀਵਾਲ : ਅਕਾਲੀ ਦਲ

Main Reasons To Stop Texting And Driving

ਮੁੱਖ ਖਬਰਾਂ

Read More

ਤਾਜਾ ਵੀਡੀਓ

ਖਹਿਰਾ ਨੇ ਈ.ਡੀ. ਵੱਲੋਂ ਲਗਾਏ ਜਾ ਰਹੇ ਇਲਜਾਮਾਂ ਨੂੰ ਮੁੱਢ ਤੋਂ ਖਾਰਜ ਕਰਦਿਆਂ ਇਸ ਨੂੰ ਬੇਬੁਨਿਆਦ ਅਤੇ ਮਨਘੜਤ ਕਰਾਰ ਦਿੱਤਾ
Videsh

ਖਹਿਰਾ ਨੇ ਈ.ਡੀ. ਵੱਲੋਂ ਲਗਾਏ ਜਾ ਰਹੇ ਇਲਜਾਮਾਂ ਨੂੰ ਮੁੱਢ ਤੋਂ ਖਾਰਜ ਕਰਦਿਆਂ ਇਸ ਨੂੰ ਬੇਬੁਨਿਆਦ ਅਤੇ ਮਨਘੜਤ ਕਰਾਰ ਦਿੱਤਾ

ਚੰਡੀਗੜ੍ਹ (ਸੰਜੀਵ ਵਰਮਾ ): ਅੱਜ ਇਥੇ ਸਖਤ ਸ਼ਬਦਾਂ ਵਿੱਚ ਬਿਆਨ ਜਾਰੀ ਕਰੇ ਹੋਏ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਐਮ.ਐਲ.ਏ ਨੇ ਉਹਨਾਂ ਵੱਲੋਂ ਕੁਝ ਫੈਸ਼ਨ ਡਿਜਾਈਨਰਾਂ ਨੂੰ ਵੱਡੀ ਰਕਮ ਅਦਾ ਕੀਤੇ ਜਾਣ ਦੇ ਈ.ਡੀ. ਵੱਲੋਂ ਲਗਾਏ ਜਾ ਰਹੇ ਇਲਜਾਮਾਂ ਨੂੰ ਮੁੱਢ ਤੋਂ ਖਾਰਜ ਕਰਦਿਆਂ ਇਸ ਨੂੰ ਬੇਬੁਨਿਆਦ ਅਤੇ ਮਨਘੜਤ ਕਰਾਰ ਦਿੱਤਾ। ਖਹਿਰਾ ਨੇ ਕਿਹਾ ਕਿ 2015-16 ਵਿੱਚ ਦਿਤੀਆਂ ਗਈਆਂ ਇਹ ਰਕਮਾਂ ਉਹਨਾਂ ਦੀ ਬੇਟੀ ਦੇ ਵਿਆਹ ਸਮੇਂ ਕੀਤੀ ਗਈ ਸਧਾਰਨ ਖਰੀਦਦਾਰੀ ਲਈ ਦਿੱਤੀਆਂ ਗਈਆਂ ਸਨ। ਖਹਿਰਾ ਨੇ ਈ.ਡੀ ਨੂੰ ਬੇਨਤੀ ਕੀਤੀ ਕਿ ਉਹਨਾਂ ਦਾ ਚਰਿੱਤਰ ਹਨਨ ਅਤੇ ਜਨਤਕ ਵੱਕਾਰ ਨੂੰ ਢਾਹ ਲਗਾਉਣ ਦੀ ਮੁਹਿੰਮ ਨੂੰ ਬੰਦ ਕੀਤਾ ਜਾਵੇ। ਖਹਿਰਾ ਨੇ ਕਿਹਾ ਕਿ ਹਰੇਕ ਪਰਿਵਾਰ ਵਿਸ਼ੇਸ਼ ਤੋਰ ਉੱਪਰ ਪੰਜਾਬੀ ਆਪਣੇ ਬੱਚਿਆਂ ਖਾਸ ਤੋਰ ਉੱਪਰ ਲੜਕੀਆਂ ਦੇ ਵਿਆਹਾਂ ਵਿੱਚ ਆਪਣਾ ਪੂਰਾ ਵਾਹ ਲਗਾਉਂਦੇ ਹਨ। ਖਹਿਰਾ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਨੇ 2015-16 ਵਿੱਚ ਆਪਣੀ ਬੇਟੀ ਅਤੇ ਪਰਿਵਾਰ ਵਾਸਤੇ ਤਿੰਨ ਵਿਆਹ ਦੇ ਜੋੜੇ ਖਰੀਦੇ ਸਨ। ਉਹਨਾਂ ਕਿਹਾ ਕਿ ਵਿਆਹ ਦੇ ਸਾਰੇ ਕੱਪੜਿਆਂ ਦੀ ਕੁੱਲ ਕੀਮਤ 7-8 ਲੱਖ ਰੁਪਏ ਹੀ ਸੀ। ਉਹਨਾਂ ਕਿਹਾ ਕਿ ਉਕਤ ਫੈਸ਼ਨ ਡਿਜਾਈਨਰਾਂ ਨੂੰ ਅਦਾ ਕੀਤੀ ਗਈ ਰਕਮ ਜਲੰਧਰ ਦੇ ਇੱਕ ਬੈਂਕ ਵਿਚਲੀ ਉਹਨਾਂ ਦੀ ਖੇਤੀਬਾੜੀ ਲਿਮਟ ਤੋਂ ਆਈ ਸੀ। ਉਹਨਾਂ ਕਿਹਾ ਕਿ ਈ.ਡੀ ਵੱਲੋਂ ਇਲਜਾਮਾਂ ਨੂੰ ਇੰਝ ਪੇਸ਼ ਕੀਤਾ ਗਿਆ ਹੈ ਜਿਵੇਂ ਉਹਨਾਂ ਵੱਲੋਂ ਉਕਤ ਫੈਸ਼ਨ ਡਿਜਾਈਨਰਾਂ ਨੂੰ ਅਦਾ ਕੀਤੀ ਗਈ ਰਕਮ ਬਹੁਤ ਵੱਡੀ ਮਨੀ ਲਾਂਡਰਿੰਗ ਹੋਵੇ ਜਦਕਿ ਉਹਨਾਂ ਦੇ ਪਰਿਵਾਰ ਵੱਲੌਂ ਖਰੀਦੇ ਗਏ ਤਿੰਨ ਕੱਪੜਿਆਂ ਦੀ ਕੀਮਤ ਬਹੁਤ ਸਧਾਰਨ ਸੀ। ਖਹਿਰਾ ਨੇ ਕਿਹਾ ਕਿ ਸੱਭ ਜਾਣਦੇ ਹਨ ਕਿ ਲੋਕ ਵਿਆਹ ਸ਼ਾਦੀਆਂ ਲਈ ਬਹੁਤ ਮਹਿੰਗੇ ਕੱਪੜਿਆਂ ਖਰੀਦਣ ਵਾਸਤੇ 25-50 ਲੱਖ ਰੁਪਏ ਇੱਕ ਡ੍ਰੈਸ ਉੱਪਰ ਹੀ ਖਰਚ ਦਿੰਦੇ ਹਨ ਜਦਕਿ ਉਹਨਾਂ ਦੇ ਪਰਿਵਰਾ ਨੇ ਰੁਟੀਨ ਦੀਆਂ ਵਿਆਹ ਵਾਲੇ ਕੱਪੜੇ ਖਰੀਦੇ ਸਨ। ਖਹਿਰਾ ਨੇ ਕਿਹਾ ਕਿ ਉਹਨਾਂ ਨੂੰ ਜਾਣ ਕੇ ਬਹੁਤ ਦੁੱਖ ਹੋਇਆ ਕਿ ਈ.ਡੀ ਵੱਲੋਂ ਫਰਜੀ ਪਾਸਪੋਰਟਾਂ ੳਤੇ ਫਾਜਿਲਕਾ ਨਾਲ ਸਬੰਧਿਤ ਐਨ.ਡੀ.ਪੀ.ਐਸ ਮਾਮਲੇ ਦੇ ਪੁਰਾਣੇ ਇਲਜਾਮ ਦੁਹਰਾ ਕੇ ਉਹਨਾਂ ਦਾ ਅਪਮਾਨ ਕਰਨ ਅਤੇ ਚਰਿੱਤਰ ਹਨਨ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖਹਿਰਾ ਨੇ ਕਿਹਾ ਕਿ ਉਹ ਮੁੜ ਦੁਹਰਾਂਦੇ ਹਨ ਕਿ ਉਕਤ ਫਾਜਿਲਕਾ ਐਨ.ਡੀ.ਪੀ.ਐਸ ਮਾਮਲੇ ਵਿੱਚ ਉਹਨਾਂ ਦਾ ਨਾਮ ਨਾ ਤਾਂ ਐਫ.ਆਈ.ਆਰ ਵਿੱਚ ਆਇਆ ਨਾ ਹੀ ਚਲਾਨ ਰਿਪੋਰਟ ਵਿੱਚ ਅਤੇ ਨਾ ਹੀ ਉਹਨਾਂ ਕੋਲੋਂ ਕੋਈ ਰਿਕਵਰੀ ਕੀਤੀ ਗਈ ਸੀ। ਖਹਿਰਾ ਨੇ ਕਿਹਾ ਕਿ ਇਹ ਖੁੱਲਾ ਭੇਤ ਹੈ ਕਿ ਇੱਕ ਸੋਚੀ ਸਮਝੀ ਸਿਆਸੀ ਸਾਜਿਸ਼ ਤਹਿਤ ਉਹਨਾਂ ਉੱਪਰ ਉਕਤ ਐਨ.ਡੀ.ਪੀ.ਐਸ ਮਾਮਲਾ ਥੋਪਿਆ ਗਿਆ ਸੀ ਕਿਉਂਕਿ ਵਿਰੋਧੀ ਧਿਰ ਦੇ ਨੇਤਾ ਵਜੋਂ ਉਹਨਾਂ ਦੀ ਵਧੀਆ ਕਾਰਗੁਜਾਰੀ ਦੇ ਨਤੀਜੇ ਵਜੋਂ ਇੱਕ ਮੰਤਰੀ ਨੂੰ ਕੈਬਿਨਟ ਤੋਂ ਅਸਤੀਫਾ ਦੇਣਾ ਪਿਆ ਸੀ। ਖਹਿਰਾ ਨੇ ਕਿਹਾ ਕਿ ਉਹਨਾਂ ਦਾ ਨਾਮ 2017 ਵਿੱਚ ਉਕਤ ਐਨ.ਡੀ.ਪੀ.ਐਸ ਮਾਮਲੇ ਵਿੱਚ ਜੋੜਿਆ ਗਿਆ ਸੀ ਜਦ ਉਹ ਵਿਰੋਧੀ ਧਿਰ ਦੇ ਨੇਤਾ ਸੀ ਜਦਕਿ ਐਨ.ਡੀ.ਪੀ.ਐਸ ਫਾਜਿਲਕਾ ਮਾਮਲੇ ਵਿੱਚ ਸ਼ਾਮਿਲ ਲੋਕ 2015 ਵਿੱਚ ਗ੍ਰਿਫਤਾਰ ਕੀਤੇ ਗਏ ਸਨ ਅਤੇ 2017 ਵਿੱਚ 20 ਸਾਲ ਦੀ ਸਜ਼ਾ ਵੀ ਸੁਣਾ ਦਿੱਤੀ ਗਈ ਹੈ, ਉਕਤ ਐਨ.ਡੀ.ਪੀ.ਐਸ ਮਾਮਲੇ ਵਿੱਚ ਉਹਨਾਂ ਨੂੰ ਜਾਰੀ ਕੀਤੇ ਗਏ ਸੰਮਨਾਂ ਉੱਪਰ ਮਾਨਯੋਗ ਸੁਪਰੀਮ ਕੋਰਟ ਨੇ ਰੋਕ ਲਗਾਈ ਹੋਈ ਹੈ। ਇਸੇ ਤਰਾਂ ਹੀ ਖਹਿਰਾ ਨੇ ਉਹਨਾਂ ਉੱਪਰ ਲਗਾਏ ਗਏ ਫਰਜੀ ਪਾਸਪੋਰਟ ਦੇ ਮਨਘੜਤ ਅਤੇ ਬੇਬੁਨਿਆਦ ਇਲਜਾਮਾਂ ਨੂੰ ਸਿਰੇ ਤੋਂ ਖਾਰਿਜ ਕੀਤਾ। ਉਹਨਾ ਕਿਹਾ ਕਿ ਈ.ਡੀ ਨੇ 9 ਮਾਰਚ 2021 ਨੂੰ ਉਹਨਾਂ ਦੇ ਘਰ ਛਾਪਾ ਮਾਰਿਆ ਸੀ ਜੇਕਰ ਉਹਨਾਂ ਨੂੰ ਕੋਈ ਦਸਤਾਵੇਜ ਜਾਂ ਜਾਅਲੀ ਪਾਸਪੋਰਟ ਮਿਲੇ ਹੁੰਦੇ ਤਾਂ ਉਹ ਹੁਣ ਤੱਕ ਇਸ ਨੂੰ ਜਨਤਕ ਕਰ ਚੁੱਕੇ ਹੁੰਦੇ ਜਿਵੇਂ ਕਿ ਉਹਨਾਂ ਨੇ ਫੈਸ਼ਨ ਡਿਜਾਈਨਰਾਂ ਦੀ ਜਾਣਕਾਰੀ ਚੁਣ ਕੇ ਜਾਰੀ ਕੀਤੀ ਹੈ।.

ਖਹਿਰਾ ਨੇ ਈ.ਡੀ. ਵੱਲੋਂ ਲਗਾਏ ਜਾ ਰਹੇ ਇਲਜਾਮਾਂ ਨੂੰ ਮੁੱਢ ਤੋਂ ਖਾਰਜ ਕਰਦਿਆਂ ਇਸ ਨੂੰ ਬੇਬੁਨਿਆਦ ਅਤੇ ਮਨਘੜਤ ਕਰਾਰ ਦਿੱਤਾ

ਦਿੱਲੀ ਵਿਚ ਚਰਚ ਢਾਹੁਣ ਲਈ ਇਸਾਈ ਭਾਈਚਾਰੇ ਤੋਂ ਮੁਆਫੀ ਮੰਗਣ ਕੇਜਰੀਵਾਲ : ਅਕਾਲੀ ਦਲ
Desh

ਦਿੱਲੀ ਵਿਚ ਚਰਚ ਢਾਹੁਣ ਲਈ ਇਸਾਈ ਭਾਈਚਾਰੇ ਤੋਂ ਮੁਆਫੀ ਮੰਗਣ ਕੇਜਰੀਵਾਲ : ਅਕਾਲੀ ਦਲ

ਅਕਾਲੀ ਦਲ ਦੇ ਸੰਸਦ ਮੈਂਬਰਾਂ ਵੱਲੋਂ ਮੌਕੇ ਦਾ ਦੌਰਾ, ਇਸਾਈ ਭਾਈਚਾਰੇ ਨਾਲ ਇਕਜੁੱਟਤਾ ਪ੍ਰਗਟਾਈ, ਕਿਹਾ ਕਿ ਇਸੇ ਥਾਂ ’ਤੇ ਚਰਚ ਮੁੜ ਉਸਾਰਿਆ ਜਾਵੇ ਦਿੱਲੀ ਤੋਂ ਸੰਜੀਵ ਵਰਮਾ ਦੀ ਵਿਸ਼ੇਸ਼ ਰਿਪੋਰਟ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਖਿਆ ਕਿ ਉਹ ਦੱਖਣੀ ਦਿੱਲੀਵਚ ਇਸਾਈਆਂ ਦਾ ਚਰਚ ਢਾਹੁਣ ਲਈ ਇਸਾਈ ਭਾਈਚਾਰੇ ਤੋਂ ਮੁਆਫੀ ਮੰਗਣ ਅਤੇ ਪਾਰਟੀ ਨੇ ਮੰਗ ਕੀਤੀ ਕਿ ਇਸ ਥਾਂ ’ਤੇ ਚਰਚ ਦੀ ਤੁਰੰਤ ਮੁੜ ਉਸਾਰੀ ਕੀਤੀ ਜਾਵੇ। ਪਾਰਟੀ ਦੇ ਸੰਸਦ ਮੈਂਬਰਾਂ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਨਰੇਸ਼ ਗੁਜਰਾਲ ਦੀ ਸ਼ਮੂਲੀਅਤ ਵਾਲੇ ਉੱਚ ਪੱਧਰੀ ਵਫਦ ਨੇ ਅੱਜ ਚਰਚ ਵਾਲੀ ਥਾਂ ਦਾ ਦੌਰਾ ਕੀਤਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਵਿੱਤਰ ਥਾਂ ’ਤੇ ਜੀਸਸ ਕ੍ਰਾਈਸਟ ਸਮੇਤ ਹੋਰ ਪਵਿੱਤਰ ਮੂਰਤੀਆਂ ਢਾਹੁਣ ਦੀ ਜ਼ੋਰਦਾਰ ਨਿਖੇਧੀ ਕੀਤੀ। ਇਸ ਵਫਦ ਨੇ ਲਿਟਲ ਫਲਾਵਰ ਚਰਚ ਦੇ ਪਾਦਰੀ ਫਾਕਰ ਜੋਸ ਨਾਲ ਵੀ ਮੁਲਾਕਾਤ ਕੀਤੀ ਤੇ ਉਹਨਾਂ ਨੁੰ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਅਤੇ ਉਹਨਾਂ ਨੂੰ ਭਰੋਸਾ ਦੁਆਇਆ ਕਿ ਪਾਰਟੀ ਇਹ ਮਾਮਲਾ ਸੰਸਦ ਵਿਚ ਵੀ ਉਠਾਏਗੀ। ਫਾਦਰ ਜੋਸ ਨੇ ਵਫਦ ਨੁੰ ਦਿੱਲੀ ਸਰਕਾਰ ਵੱਲੋਂ 9 ਜੁਲਾਈ, ਸ਼ੁੱਕਰਵਾਰ ਨੂੰ ਚਰਚ ਦੀ ਕੰਧ ’ਤੇ ਲਾਏ ਪੋਸਟਰ ਦੀ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਦੋ ਦਿਨ ਬਾਅਦ 12 ਜੁਲਾਈ ਸੋਮਵਾਰ ਨੁੰ ਚਰਚ ਢਾਹ ਦਿੱਤਾ ਗਿਆ। ਫਾਦਰ ਜੋਸ ਨੇ ਦੱਸਿਅ ਕਿ ਸਾਨੁੰ ਅਦਾਲਤ ਵਿਚ ਜਾ ਕੇ ਰਾਹਤ ਹਾਸਲ ਕਰਨ ਦਾ ਸਮਾਂ ਜਾਣ ਬੁੱਝ ਕੇ ਨਹੀਂ ਦਿੱਤਾ ਗਿਆ ਤੇ ਦੱਸਿਆ ਕਿ ਜੋ ਨੋਟਿਸ ਦਿੱਤਾ ਗਿਆ ਸੀ, ਉਹ ਮੰਦਿਰ ਨਾਲ ਸਬੰਧਤ ਸੀ ਤੇ ਲਿਟਲ ਫਲਾਵਰ ਚਰਚ ਨਾਲ ਸਬੰਧਤ ਨਹੀਂ ਸੀ। ਇਸ ਮਾਮਲੇ ’ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਸੰਸਦ ਮੈਂਬਰਾਂ ਨੇ ਕਿਹਾ ਕਿ ਘੱਟ ਗਿਣਤੀ ਭਾਈਚਾਰੇ ਦੀ ਉਸਤਤ ਦੀ ਥਾਂ ਢਾਹੁਣ ਤੋਂ ਪਤਾ ਚਲਦਾ ਹੈ ਕਿ ਕੇਜਰੀਵਾਲ ਸਰਕਾਰ ਘੱਟ ਗਿਣਤੀ ਵਿਰੋਧੀ ਹੈ। ਸ੍ਰੀ ਨਰੇਸ਼ ਗੁਜਰਾਲ ਨੇ ਕਿਹਾ ਕਿ ਇਹ ਸਾਬਤ ਹੋ ਗਿਆ ਹੈ ਕਿ ਕੇਜਰੀਵਾਲ ਭਾਜਪਾ ਦੀ ਬੀ ਟੀਮ ਹੈ ਅਤੇ ਉਹਨਾਂ ਨੇ ਚਰਚ ਢਾਹੁਣ ਦੀ ਜ਼ੋਰਦਾਰ ਨਿਖੇਧੀ ਕੀਤੀ। ਪ੍ਰੋ. Êਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਚਰਚ ਦਾ ਰਿਕਾਡਰ ਵੀ ਨਹੀਂ ਵੇਖਿਆ ਗਿਆ। ਉਹਨਾਂ ਕਿਹਾ ਕਿ ਇਹ ਇਕ ਸੱਚਾਈ ਹੈ ਕਿ ਚਰਚ ਅਧਿਕਾਰੀਆਂ ਨੇ ਚਰਚ ਬਣਾਉਣ ਲਈ ਜ਼ਮੀਨ ਗ੍ਰਾਮ ਸਭ ਤੋਂ ਖਰੀਦੀ ਸੀ। ਉਹਨਾਂ ਕਿਹਾ ਕਿ ਅਜਿਹੀ ਥਾਂ ਨੂੰ ਧੱਕੇ ਨਾਲ ਢਾਹੁਣ ਗਲਤਾ ਹੈ ਤੇ ਉਹਨਾਂ ਨੇ ਇਸਨੂੰ ਸੰਵਿਧਾਨ ਵਿਚ ਦਿੱਤੀ ਧਾਰਮਿਕ ਆਜ਼ਾਦੀ ’ਤੇ ਹਮਲਾ ਕਰਾਰ ਦਿੱਤਾ। ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਚਰਚ ਢਾਹੁਣਾ ਦੇਸ਼ ਦੀ ਧਰਮ ਨਿਰਪੱਖ ਸੋਚ ਤੇ ਬੁਨਿਆਦ ’ਤੇ ਮਹਲਾ ਹੈ। ਉਹਨਾਂ ਕਿਹਾ ਕਿ ਧਰਮ ਨਿਰਪੱਖਤਾ ਖਤਰੇ ਵਿਚ ਹੈ ਤੇ ਸਾਨੁੰ ਸਭ ਨੂੰ ਰਲ ਕੇ ਇਸਦੀ ਰਾਖੀ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸੇ ਥਾਂ ’ਤੇ ਚਰਚ ਦੀ ਮੁੜ ਉਸਾਰੀ ਵਾਸਤੇ ਅਕਾਲੀ ਦਲ ਇਸਾਈ ਭਾਈਚਾਰੇ ਨਾਲ ਰਲ ਕੇ ਸੰਘਰਸ਼ ਕਰੇਗਾ। ਉਹਨਾਂ ਕਿਹਾ ਕਿ ਇਸ ਤੋਂ ਘੱਟ ਕੋਈ ਸਮਝੌਤਾ ਨਹੀਂ ਹੋ ਸਕਦਾ ਤੇ ਉਹਨਾਂ ਨੇ ਇਸਾਈ ਭਾਈਚਾਰੇ ਨੂੰ ਪੂਰਨ ਹਮਾਇਤ ਦਾ ਭਰੋਸਾ ਦੁਆਇਆ। ਇਹਨਾਂ ਆਗੂਆਂ ਨੇ ਕਿਹਾ ਕਿ ਚਰਚ ਨੂੰ ਢਾਹੁਣ ਨਾਲ ਕੇਜਰੀਵਾਲ ਦੀ ਦੋਗਲੀ ਸ਼ਖਸੀਅਤ ਬੇਨਕਾਬ ਹੋ ਗਈ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਇਹ ਨੀਤੀ ਪੰਜਾਬ ਵਿਚ ਵੀ ਅਪਣਾ ਰਹੇ ਹਨ। ਉਹਨਾਂ ਕਿਹਾ ਕਿ ਭਾਵੇਂ ਆਪ ਇਸ ਗੱਲ ਦਾ ਪ੍ਰਚਾਰ ਕਰਦੀ ਹੈ ਕਿ ਉਹ ਪੰਜਾਬ ਦੇ ਭਲੇ ਵਾਸਤੇ ਕੰਮ ਕਰਦੀ ਹੈ ਪਰ ਅਸਲਤ ਵਿਚ ਉਹ ਪੰਜਾਬੀ ਵਿਰੋਧੀ ਏਜੰਡੇ ’ਤੇ ਚਲਦੀ ਹੈ ਤੇ ਦਿੱਲੀ ਤੇ ਹਰਿਆਣਾ ਲਈ ਦਰਿਆਈ ਪਾਣੀਆਂਵਿਚ ਹਿੱਸਾ ਮੰਗਦੀ ਹੈ ਤੇ ਪਰਾਲੀ ਸਾੜਨ ਵਾਲੇ ਪੰਜਾਬੀ ਕਿਸਾਨਾਂ ਖਿਲਾਫ ਫੌਜਦਾਰੀ ਕੇਸ ਦਰਜ ਕਰਨ ਅਤੇ ਪੰਜਾਬ ਦੇ ਥਰਮਲ ਪਲਾਂਟ ਬੰਦ ਕਰਨ ਦੀ ਮੰਗ ਕਰਦੀ ਹੈ। ਉਹਨਾਂ ਕਿਹਾ ਕਿ ਹੁਣ ਦਿੱਲੀ ਵਿਚ ਆਪ ਨੇ ਚਰਚ ਢਾਹ ਕੇ ਬਹੁ ਗਿਣਤੀ ਨੂੰ ਖੁਸ਼ ਕਰਨ ਦੀ ਨੀਤੀ ਅਪਣਾਈ ਹੇ ਜੋ ਇਸ ਗੱਲ ਦਾ ਸਬੂਤ ਹੈ ਕਿ ਆਪ ਗਿਣੇ ਮਿਥੇ ਢੰਗ ਨਾਲ ਘੱਟ ਗਿਣਤੀ ਭਾਈਚਾਰਿਆਂ ਨੁੰ ਹੇਠਾਂ ਲਾਉਣ ਵਿਚ ਵਿਸ਼ਵਾਸ ਰੱਖਦੀ ਹੈ।.

ਦਿੱਲੀ ਵਿਚ ਚਰਚ ਢਾਹੁਣ ਲਈ ਇਸਾਈ ਭਾਈਚਾਰੇ ਤੋਂ ਮੁਆਫੀ ਮੰਗਣ ਕੇਜਰੀਵਾਲ : ਅਕਾਲੀ ਦਲ

ਅੇੈਮ.ਅੇੈਲ.ਏ ਮਨਪ੍ਰੀਤ ਇਯਾਲੀ ਨੇ ਪਿੰਡ ਗੁੜੇ ਦੀ ਖੇਡ ਕਲੱਬ ਨੂੰ ਖੇਡਾਂ ਦੇ ਸਮਾਨ ਲਈ ਨਿੱਜੀ ਜੇਬ ਚੋ 1,00,000 ਰੁਪਏ ਦੀ ਦਿੱਤੀ ਮਦਦ
Punjab

ਅੇੈਮ.ਅੇੈਲ.ਏ ਮਨਪ੍ਰੀਤ ਇਯਾਲੀ ਨੇ ਪਿੰਡ ਗੁੜੇ ਦੀ ਖੇਡ ਕਲੱਬ ਨੂੰ ਖੇਡਾਂ ਦੇ ਸਮਾਨ ਲਈ ਨਿੱਜੀ ਜੇਬ ਚੋ 1,00,000 ਰੁਪਏ ਦੀ ਦਿੱਤੀ ਮਦਦ

ਮੁੱਲਾਪੁਰ ਦਾਖਾ (ਸੰਜੀਵ ਵਰਮਾ ) ਸ੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਦਾਖਾ ਤੋਂ ਨੌਜਵਾਨ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਅੱਜ ਖੇਡ ਪਾਰਕ ਪਿੰਡ ਗੁੜੇ ਵਿਖੇ ਨੌਜਵਾਨ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆ। ਕਲੱਬ ਵੱਲੋਂ ਫ਼ੁੱਟਬਾਲ,ਵਾਲੀਬਾਲ,ਹਾਕੀ ਅਤੇ ਕ੍ਰਿਕਟ ਲਈ ਲੋੜੀਂਦੀਆਂ ਖੇਡ ਕਿੱਟਾਂ ਦੀ ਮੰਗ ਕਰਨ ਤੇ ਇਯਾਲੀ ਨੇ ਆਪਣੀ ਨਿੱਜੀ ਜੇਬ ਵਿਚੋਂ 1,00,000(ਇਕ ਲੱਖ) ਰੁਪਏ ਦੀ ਸਹਾਇਤਾ ਵੀ ਦਿੱਤੀ।ਇਸ ਮੌਕੇ ਵਿਧਾਇਕ ਇਯਾਲੀ ਨੇ ਕਿਹਾ ਕਿ ਨੌਜਵਾਨ ਖਿਡਾਰੀਆਂ ਨੂੰ ਖੇਡਾਂ ਦੇ ਸਮਾਨ ਲਈ ਕਦੇ ਵੀ ਪੈਸਿਆ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਕਿਉਕਿ ਸਾਡੇ ਖਿਡਾਰੀ ਹੀ ਸਾਡੇ ਦੇਸ਼ ਦਾ ਅਸਲੀ ਸਰਮਾਇਆ ਹਨ ਅਤੇ ਇੰਨ੍ਹਾਂ ਵਿਚੋਂ ਕਈ ਖਿਡਾਰੀਆਂ ਨੇ ਖੇਡਾਂ ਵਿੱਚ ਆਪਣੇ ਪਿੰਡ ,ਸੂਬੇ ਤੇ ਦੇਸ਼ ਦਾ ਨਾਮ ਰੋਸ਼ਨ ਕਰਨਾ ਹੈ। ਇਸ ਮੌਕੇ ਸਤਵੰਤ ਸਿੰਘ, ਵੀਰਪਾਲ ਸਿੰਘ, ਜਸਪਾਲ ਮਾਨ, ਜਰਨੈਲ ਸਿੰਘ ਜਥੇਦਾਰ, ਮੇਵਾ ਸਿੰਘ, ਬੀਬੀ ਗੁਰਬਚਨ ਕੌਰ, ਚਰਨ ਸਿੰਘ ਸਾਬਕਾ ਸਰਪੰਚ, ਕਿਰਪਾਲ ਸਿੰਘ, ਰੀਟੂ, ਗੁਰਮੁਖ ਸਿੰਘ ਫੌਜੀ, ਲੱਕੀ, ਕੁਲਦੀਪ ਮਾਸਟਰ, ਹਰਮਨ, ਦਰਸ਼ਾ ਮਾਨ,ਚਰਨਜੀਤ ਕੌਰ,ਚਰਨਾ ਗੁੜੇ ਅਤੇ ਹੋਰ ਪਿੰਡ ਵਾਸੀ ਹਾਜਰ ਸਨ।.

ਅੇੈਮ.ਅੇੈਲ.ਏ ਮਨਪ੍ਰੀਤ ਇਯਾਲੀ ਨੇ ਪਿੰਡ ਗੁੜੇ ਦੀ ਖੇਡ ਕਲੱਬ ਨੂੰ ਖੇਡਾਂ ਦੇ ਸਮਾਨ ਲਈ ਨਿੱਜੀ ਜੇਬ ਚੋ 1,00,000 ਰੁਪਏ ਦੀ ਦਿੱਤੀ ਮਦਦ