ਮੁੱਖ ਖਬਰਾਂ

Read More

ਤਾਜਾ ਵੀਡੀਓ

ਕੇਂਦਰ ਸਰਕਾਰ ਦਾ ਫਿਰ ਪੰਜਾਬ ਦੇ ਕਿਸਾਨਾਂ ਤੇ ਹਮਲਾ
Punjab

ਕੇਂਦਰ ਸਰਕਾਰ ਦਾ ਫਿਰ ਪੰਜਾਬ ਦੇ ਕਿਸਾਨਾਂ ਤੇ ਹਮਲਾ

ਕੇਂਦਰ ਨੇ ਪੰਜਾਬ ਸਰਕਾਰ ਨੂੰ ਕੀਤੀ ਚਿੱਠੀ ਜਾਰੀ ਆਖਿਆ ਕਿ ਕਣਕ ਦੀ ਹੋਵੇਗੀ ਕਿਸਾਨਾਂ ਨੂੰ ਸਿੱਧੀ ਅਦਾਇਗੀ ਫਸਲ ਮੰਡੀ ਲਿਆਉਣ ਸਮੇ ਨਾਲ ਲੈ ਕੇ ਆਉਣੀ ਪਵੇਗੀ ਕਿਸਾਨ ਨੂੰ ਜਮਾਂਬੰਦੀ, ਜਮਾਂਬੰਦੀ ਨਾ ਹੋਣ ਤੇ ਨਹੀ ਵਿਕੇਗੀ ਕਣਕ ਚੰਡੀਗੜ, (ਕੁਲਵਿੰਦਰ ਸਿੰਘ ਚੰਦੀ) :- ਸ਼ਾਇਦ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਲਈ ਕਿਸੇ ਨਿੱਜੀ ਬਦਲਾਖੋਰੀ ਨਾਲ ਵਿਰੋਧ ਪ੍ਰਗਟਾ ਰਹੀ ਹੈ । ਜਾ ਫਿਰ ਇਸ ਨੂੰ ਕਿਸਾਨ ਅੰਦੋਲਨ ਨਾਲ ਵੀ ਜੋੜਿਆ ਜਾ ਸਕਦਾ ਹੈ । ਕਿਉਕਿ ਸਭ ਤੋਂ ਪਹਿਲਾਂ ਖੇਤੀ ਵਿਰੋਧ ਲਿਆਦੇ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਪੰਜਾਬ ਦੀ ਧਰਤੀ ਉੱਠਿਆ ਵਿਦਰੋਹ ਅੱਜ ਪੂਰੇ ਦੇਸ਼ ਹੀ ਨਹੀ ਬਲਕਿ ਦੁਨੀਆ ਲਈ ਕਿਸਾਨ ਜਨ ਅੰਦੋਲਨ ਬਣ ਗਿਆ ਹੈ । ਜਿਸ ਨੇ ਮੋਦੀ ਸਰਕਾਰ ਦੀਆ ਜੜ੍ਹਾਂ ਹਿਲਾ ਕੇ ਰੱਖ ਦਿੱਤੀਆ ਹਨ । ਸ਼ਾਇਦ ਉਸੇ ਦਾ ਹੀ ਬਦਲਾ ਲੈਣ ਲਈ ਕੇਂਦਰ ਸਰਕਾਰ ਪੰਜਾਬ ਦੇ ਖੇਤੀ ਸੈਕਟਰ ਤੇ ਚੁਫੇਰਿਉ ਹਮਲੇ ਕਰ ਰਹੀ ਹੈ। ਕਦੇ ਪੰਜਾਬ ਦੇ ਚਾਵਲ ਲੈਣ ਤੋ ਇਨਕਾਰ ਕਰ ਰਹੀ ਹੈ ਕੇਂਦਰ ਤੇ ਕਦੇ ਆਗੂਉ ਆ ਰਹੀ ਕਣਕ ਦੀ ਫਸਲ ਖ੍ਰੀਦਣ ਵਿੱਚ ਕਈ ਤਰ੍ਹਾ ਦੀ ਅਟਕਲਾਂ ਖਹੳਨ ਰਹੀ ਹੈ । ਹੁਣ ਇੱਕ ਚਿੱਠੀ ਜੋ ਕਿ 4ਮਾਰਚ ਨੂੰ ਫੂਡ ਕਾਰਪੋਰੇਸ਼ਨ ਆਂਫ ਇੰਡੀਆ ਰੈਜੀਨਲ ਆਫਿਸ ਪੰਜਾਬ ਨੂੰ ਮਿਲੀ ਹੈ ਜਿਸ ਉੱਪਰ ਲਿਖਿਆ ਹੈ ਕਿ ਇਸ ਵਾਰ ਕਣਕ ਦੀ ਸਿੱਧੀ ਅਦਾਇਗੀ ਕਿਸਾਨ ਦੇ ਖਾਤੇ ਵਿੱਚ ਆਵੇਗੀ ਪਰ ਕਿਸਾਨ ਨੂੰ ਮੰਡੀ ਵਿੱਚ ਬੋਲੀ ਲਗਾਣ ਤੋ ਪਹਿਲਾਂ ਪਹਿਲਾ ਆਪਣੇ ਖੇਤ ਜਿਸ ਵਿੱਚ ਫਸਲ ਕੱਟਕੇ ਲਿਆਦੀ ਹੈ ਦੀ ਜਮਾਂਬੰਦੀ ਦੇਣੀ ਪਵੈਗੀ । ਜਿਸ ਦੇ ਨਾਮ ਜਿੰਨ੍ਹੀ ਜਮੀਨ ਦੀ ਮਾਲਕੀ ਹੈ । ਉਸ ਫੳਸਪੋਰਟ ਉਨ੍ਹੀ ਹੀ ਕਣਕ ਖ੍ਰੀਦੀ ਜਾਵੇਗੀ । ਇਥੇ ਇਹ ਭਹਨਿਦੳ ਦੱਸਿਆ ਕਿ ਠੇਕੇ ਉੱਤੇ ਲਈ ਜਮੀਨ ਦੀ ਫਸਲ ਕਿਸ ਤਰ੍ਹਾ ਵੈਚੀ ਜਾਵੇਗੀ । ਇਸ ਸਬੰਧੀ ਜਾਣਕਾਰੀ ਦਿੰਦਿਆ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧੁਨੇਰ, ਆੜ੍ਹਤੀਆ ਐਸ਼ੋਸੀਏਸ਼ਨ ਦੇ ਮੀਤ ਪ੍ਰਧਾਨ ਸ.ਅਮਰਜੀਤ ਸਿੰਘ ਬਰਾੜ ਰਾਜੇਆਣੇ ਅਤੇ ਸਮਾਜਸੇਵੀ ਪ੍ਰੀਤਮ ਸਿੰਘ ਅਖਾੜਾ ਨੇ ਆਖਿਆ ਕਿ ਕੇਂਦਰ ਸਰਕਾਰ ਦਾ ਇੱਕੋ ਇੱਕ ਮਕਸਦ ਹੈ ਕਿ ਕਿਸ ਤਰ੍ਹਾਂ ਕਿਸਾਨ ਨੂੰ ਪ੍ਰਰੇਸ਼ਾਨ ਜਾ ਸਕੇ । ਉਨ੍ਹਾਂ ਸਰਕਾਰ ਵੱਲੋਂ ਜਾਰੀ ਇਸ ਚਿੱਠੀ ਤੇ ਟਿੱਪਣੀ ਕਰਦਿਆ ਆਖਿਆ ਕਿ ਜਿਸ ਚੀਜ ਦੀ ਸਾਨੂੰ ਜਰੂਰਤ ਹੀ ਨਹੀ ਸਰਕਾਰ ਉਹ ਚੀਜ਼ ਸਾਨੂੰ ਵਾਰ ਵਾਰ ਕਿਉ ਦੇ ਰਿਹਾ ਹੈ । ਜਦੋਂ ਕਿ ਕਿਸਾਨ ਸਿੱਧੀ ਅਦਾਇਗੀ ਲੈਣੀ ਹੀ ਨਹੀ ਚਹੁੰਦਾ ਫੇਰ ਸਰਕਾਰ ਵਾਰ ਵਾਰ ਕਿਉ ਦੇਣਾ ਚਹੁੰਦੀ ਹੈ । ਇਸ ਦਾ ਮਤਲਬ ਕਿ ਕੇਂਦਰ ਪੰਜਾਬ ਦੇ ਕਿਸਾਨਾਂ ਨੂੰ ਸਬਕ ਸਿਖਾਉਣਾ ਚਹੁੰਦੀ ਹੈ । ਉਨ੍ਹਾਂ ਕੇਂਦਰ ਸਰਕਾਰ ਨੂੰ ਆਖਿਆ ਕਿ ਆੜ੍ਹਤੀਆ ਕਿਸਾਨ ਦਾ ਏਟੀਐਮ ਆ ਉਹ ਜਦੋ ਮਰਜੀ ਪੈਸੇ ਲੈ ਸਕਦਾ ਹੈ । ਇਸ ਲਈ ਇਹ ਫਾਰਮੂਲਾ ਪਹਿਲਾ ਵੀ ਅਕਾਲੀ ਦਲ ਨੇ ਅਜ਼ਮਾ ਕੇ ਦੇਖਿਆ ਜੋ ਬੁਰ੍ਹੀ ਤਰ੍ਹਾ ਫੈਲ੍ਹ ਸਾਬਤ ਹੋਇਆ ।.

ਕੇਂਦਰ ਸਰਕਾਰ ਦਾ ਫਿਰ ਪੰਜਾਬ ਦੇ ਕਿਸਾਨਾਂ ਤੇ ਹਮਲਾ

ਟਰੂਡੋ ਮੰਤਰੀ ਮੰਡਲ 'ਚੋਂ ਸਿੱਖ ਮੰਤਰੀ ਘਟਣੇ ਜਾਰੀ
Videsh

ਟਰੂਡੋ ਮੰਤਰੀ ਮੰਡਲ 'ਚੋਂ ਸਿੱਖ ਮੰਤਰੀ ਘਟਣੇ ਜਾਰੀ

ਟੋਰਾਂਟੋ :-ਨਵੰਬਰ 2015 'ਚ ਵੱਡੀ ਸੰਸਦੀ ਜਿੱਤ ਤੋਂ ਬਾਅਦ ਸਰਕਾਰ ਬਣਾ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਾਰਚ 2016 'ਚ ਬੜੇ ਰੋਹਬ ਨਾਲ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਮੰਤਰੀ ਮੰਡਲ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲੋਂ ਵੱਧ ਸਿੱਖ ਮੰਤਰੀ (ਨਵਦੀਪ ਬੈਂਸ, ਹਰਜੀਤ ਸਿੰਘ ਸੱਜਣ, ਅਮਰਜੀਤ ਸੋਹੀ ਤੇ ਬਰਦੀਸ਼ ਚੱਗਰ) ਹਨ | ਟਰੂਡੋ ਦਾ ਉਹ ਦਾਅਵਾ ਹੁਣ 2021 'ਚ ਡਗਮਗਾਉਂਦਾ ਨਜ਼ਰ ਆ ਰਿਹਾ ਹੈ | 2019 'ਚ ਆਪਣੇ ਸੰਸਦੀ ਹਲਕੇ ਤੋਂ ਚੋਣ ਹਾਰਨ ਤੋਂ ਬਾਅਦ ਅਮਰਜੀਤ ਸੋਹੀ ਦੁਬਾਰਾ ਮੰਤਰੀ ਨਾ ਬਣ ਸਕੇ ਤੇ ਉਨ੍ਹਾਂ ਦੀ ਜਗ੍ਹਾ ਕਿਸੇ ਹੋਰ ਸਿੱਖ ਸੰਸਦ ਮੈਂਬਰ ਨੂੰ ਵੀ ਮੰਤਰੀ ਨਾ ਬਣਾਇਆ ਗਿਆ | ਬੀਤੇ ਜਨਵਰੀ ਮਹੀਨੇ ਦੇ ਦੂਸਰੇ ਹਫਤੇ ਟਰੂਡੋ ਦੇ ਸ਼ਕਤੀਸ਼ਾਲੀ ਮੰਤਰੀ ਨਵਦੀਪ ਬੈਂਸ ਨੇ ਆਪਣੇ ਪਰਿਵਾਰਕ ਕਾਰਨਾਂ ਕਰਕੇ ਅਚਾਨਕ ਅਸਤੀਫਾ ਦੇ ਦਿੱਤਾ ਤੇ ਅਗਲੀ ਚੋਣ ਨਾ ਲੜਨ ਦਾ ਐਲਾਨ ਕਰ ਦਿੱਤਾ | ਉਸ ਤੋਂ ਬਾਅਦ ਟਰੂਡੋ ਮੰਤਰੀ ਮੰਡਲ 'ਚ ਸਿੱਖ ਭਾਈਚਾਰੇ ਨਾਲ਼ ਸਬੰਧਿਤ ਹਰਜੀਤ ਸਿੰਘ ਸੱਜਣ ਤੇ ਬਰਦੀਸ਼ (ਕੌਰ) ਚੱਗਰ ਹੀ ਮੰਤਰੀ ਰਹਿ ਗਏ | ਸੋਹੀ ਤੇ ਸ. ਬੈਂਸ ਦੀ ਜਗ੍ਹਾ ਸ੍ਰੀ ਟਰੂਡੋ ਨੇ ਉਨ੍ਹਾਂ ਸਿੱਖ ਸੰਸਦ ਮੈਂਬਰਾਂ 'ਚੋਂ ਕਿਸੇ ਨੂੰ ਵੀ ਮੰਤਰੀ ਨਾ ਬਣਾਇਆ | ਇਸ ਦੇ ਉਲਟ ਬੀਤੇ ਕੁਝ ਸਮੇਂ ਤੋਂ ਟਰੂਡੋ ਸਰਕਾਰ 'ਚ ਭਾਰਤੀ ਮੂਲ ਦੀ ਕੈਬਨਿਟ ਮੰਤਰੀ ਅਨੀਤਾ ਆਨੰਦ ਦੇ ਲਗਾਤਾਰ ਵਧ ਰਹੇ ਮਹੱਤਵ ਅਤੇ ਪ੍ਰਭਾਵ ਦੀ ਚਰਚਾ ਛਿੜਦੀ ਰਹਿੰਦੀ ਹੈ | ਬੀਤੇ ਮਹੀਨੇ ਬਰੈਂਪਟਨ ਸੈਂਟਰ ਤੋਂ ਸੰਸਦ ਮੈਂਬਰ ਰਮੇਸ਼ ਸੰਘਾ ਆਪਣੇ ਸਾਥੀ ਸਿੱਖ ਸੰਸਦ ਮੈਂਬਰਾਂ ਉਪਰ ਅੱਤਵਾਦ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਲਗਾ ਕੇ ਸ੍ਰੀ ਟਰੂਡੋ ਦੀ ਲਿਬਰਲ ਪਾਰਟੀ ਦੇ ਸੰਸਦੀ ਦਲ 'ਚ ਅਲੱਗ (ਆਜ਼ਾਦ) ਹੋ ਚੁੱਕੇ ਹਨ | ਰਾਜਨੀਤਕ ਮਾਹਿਰ ਮੰਨਣ ਲੱਗੇ ਹਨ ਕਿ ਹੁਣ ਟਰੂਡੋ ਕੈਬਨਿਟ 'ਚ ਸ. ਸੱਜਣ ਦੇ ਗਿਣਤੀ ਦੇ ਦਿਨ ਹੋ ਸਕਦੇ ਹਨ | ਫੌਜ ਦੇ ਸਾਬਕਾ ਲੋਕਪਾਲ ਗੈਰੀ ਵਾਲਬਰਨ ਨੇ ਸਾਬਕਾ ਫੌਜ ਮੁਖੀ ਜੋਨਾਥਨ ਵੈਂਸ ਉਪਰ ਇਕ ਫੌਜੀ ਅਧਿਕਾਰੀ ਔਰਤ ਨਾਲ਼ ਨਾਜਾਇਜ਼ ਸਬੰਧਾਂ ਦੇ ਦੋਸ਼ਾਂ ਬਾਰੇ ਹਾਊਸ-ਆਫ-ਕਾਮਨਜ਼ (ਲੋਕ ਸਭਾ) ਦੀ ਰੱਖਿਆ ਮਾਮਲਿਆਂ ਬਾਰੇ ਸੰਸਦੀ ਕਮੇਟੀ ਕੋਲ਼ ਆਪਣਾ ਬਿਆਨ ਦਰਜ ਕਰਵਾਉਂਦਿਆਂ ਆਖਿਆ ਕਿ ਇਸ ਬਾਰੇ 1 ਮਾਰਚ 2018 ਨੂੰ ਸ. ਸੱਜਣ ਨੂੰ ਦੱਸਿਆ ਸੀ ਤੇ ਸਬੂਤ ਵੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ (ਸੱਜਣ) ਨੇ ਸਬੂਤ ਦੇਖਣ ਤੋਂ ਨਾਂਹ ਕਰ ਦਿੱਤੀ |.

ਟਰੂਡੋ ਮੰਤਰੀ ਮੰਡਲ 'ਚੋਂ ਸਿੱਖ ਮੰਤਰੀ ਘਟਣੇ ਜਾਰੀ