ਮਲੂਕਾ ਨੇ ਹਲਕਾ ਰਾਮਪੁਰਾ ’ਤੇ ਮੌੜ ਦੇ ਵੋਟਰਾਂ ਦਾ ਧੰਨਵਾਦ ਕੀਤਾ

ਕਾਂਗਰਸ ਨੇ ਬਿਨ੍ਹਾ ਵੋਟਾਂ ਵਾਲੇ ਐਮਸੀ ਨਹੀ ਐਨਐਮਸੀ ਬਣਾਏ-ਮਲੂਕਾ ਵੀਰਪਾਲ ਭਗਤਾ, ਭਗਤਾ ਭਾਈਕਾ- ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ’ਚ ੫ ਨਗਰ ਪੰਚਾਇਤਾਂ ਅਤੇ ਵਿਧਾਨ ਸਭਾ ਹਲਕਾ ਮੌੜ ਵਿਖੇ ਨਗਰ ਕੌਂਸਲ ਮੌੜ ਲਈ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਲਈ ਸਿਕੰਦਰ ਸਿੰਘ ਮਲੂਕਾ ਮੁੱਖ ਸੇਵਾਦਾਰ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅਤੇ ਵਿਧਾਨ ਸਭਾ ਹਲਕਾ ਮੌੜ ਨੇ ਵੋਟਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮਲੂਕਾ ਨੇ ਕਿਹਾ ਕਿ ਭਾਵੇਂ ਕਾਂਗਰਸ ਨੇ ਨਾਮਜਦਗੀ ਪੱਤਰਾਂ ਵਾਲੇ ਦਿਨ ਸਾਰੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਸ੍ਰੋਮਣੀ ਅਕਾਲੀ ਦਲ ਦੇ ੨੨ ਅਤੇ ਹੋਰ ਪਾਰਟੀਆਂ ਦੇ ਸਾਰੇ ਉਮੀਦਵਾਰਾਂ ਦੇ ਕਾਗਜ ਰੱਦ ਕਰਕੇ ਕਾਂਗਰਸ ਦੇ ੨੨ ਉਮੀਦਵਾਰਾਂ ਨੂੰ ਬਿਨਾਂ ਮੁਕਾਬਲਾ ਜੇਤੂ ਐਲਾਨ ਕੇ ਕੌਸਲਰਾਂ ਦੀਆਂ ਦੋ ਕੈਟਾਗਿਰੀ ਬਣਾ ਦਿੱਤੀਆਂ ਹਨ। ਉਨ੍ਹਾ ਕਿਹਾ ਕਿ ਇਕ ਕੈਟਾਗਿਰੀ ਵੋਟਾਂ ਨਾਲ ਚੁਣੇ ਗਏ ਐਮਸੀ ਦੀ ਹੈ ਅਤੇ ਦੂਜੇ ਬਿਨ੍ਹਾ ਵੋਟਾਂ ਬਣੇ ਨਕਲੀ ਐਮਸੀ ਦੀ ਹੈ, ਜਿੰਨ੍ਹਾ ਨੂੰ ਲੋਕ ਐਮਸੀ ਨਹੀਂ ਸਗੋਂ ਨਕਲੀ ਐਮਸੀ (ਐਨਐਮਸੀ) ਆਖਣਗੇ। ਉਨ੍ਹਾ ਨੇ ਸ੍ਰੋਮਣੀ ਅਕਾਲੀ ਦਲ ਦੇ ਬਹਾਦਰ ਵਰਕਰਾਂ ਦਾ ਧੰਨਵਾਦ ਕਰਦੇ ਕਿਹਾ ਕਿ ਉਨ੍ਹਾ ਨੇ ਕਾਂਗਰਸ ਦੀ ਗੁੰਡਾਗਰਦੀ ਵਿਚ ਵੀ ਬਾਕੀ ਰਹਿੰਦੇ ਵਾਰਡਾਂ ਵਿਚ ਚੋਣ ਲੜਨ ਲਈ ਹੌਂਸਲਾ ਵਿਖਾਇਆ। ਉਨ੍ਹਾ ਦੋਸ਼ ਲਾਇਆ ਕਿ ਪੋਲਿੰਗ ਵਾਲੇ ਦਿਨ ਵੀ ਕਾਂਗਰਸ ਵਲੋਂ ਹਰ ਵਾਰਡ ਵਿਚ ਧੱਕੇ ਨਾਲ ਜਾਅਲੀ ਵੋਟਾਂ ਪਾਉਣ ਦੀ ਕੋਸਿਸ ਕੀਤੀ ਗਈ। ਉਨ੍ਹਾ ਦਸਿਆ ਕਿ ਭਗਤਾ ਭਾਈਕਾ ਵਿਚ ਤਾਂ ਪੁਲਿਸ ਦੀ ਮਦਦ ਨਾਲ ਕਰੀਬ ੩ ਵਜੇ ਅਕਾਲੀ ਉਮੀਦਵਾਰਾਂ ਅਤੇ ਪੋਲਿੰਗ ਏਜੰਟਾਂ ਨੂੰ ਬਾਹਰ ਕੱਢ ਦਿੱਤਾ ਅਤੇ ਕਾਂਗਰਸ ਦੇ ਗੁੰਡਿਆਂ ਨੇ ਪੁਲਿਸ ਦੀ ਮਦਦ ਨਾਲ ਖੁੱਦ ਜਾਅਲੀ ਵੋਟਾਂ ਪਾਈਆਂ। ਉਨ੍ਹਾ ਦੱਸਿਆ ਕਿ ਕਾਂਗਰਸ ਦੀਆਂ ਧੱਕੇਸਾਹੀਆ ਸਬੰਧੀ ਵਾਰ ਵਾਰ ਚੋਣ ਆਬਜਰਵਰ, ਪ੍ਰਸ਼ਾਸਨ ਅਤੇ ਰਾਜ ਚੋਣ ਕਮਿਸਨ ਦੇ ਧਿਆਨ ਵਿਚ ਲਿਆਂਦਾ ਪਰ ਧੱਕੇਸਾਹੀ ਕਰਨ ਵਾਲਿਆਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਮਲੂਕਾ ਨੇ ਕਿਹਾ ਕਿ ਕਾਂਗਰਸ ਜੋ ਕਿ ਲੋਕਾਂ ਦਾ ਭਰੋਸਾ ਗਵਾ ਚੁੱਕੀ ਹੈ ਨੇ ਵੱਡੇ ਝੂਠ ਵਾਅਦੇ ਕਰਕੇ ਅਤੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਵੋਟਾਂ ਲਈਆਂ ਪਰ ਉਹ ਕਿਸੇ ਵਾਅਦੇ ਉਪਰ ਖਰਾ ਨਹੀਂ ਉਤਰੀ ਸਕੀ। ਜਿਸ ਕਰਕੇ ਹੁਣ ਕਾਂਗਰਸ ਨੂੰ ਲੋਕਾਂ ਵਿਚ ਜਾਣ ਤੋਂ ਡਰ ਲਗਦਾ ਹੈ। ਮਲੂਕਾ ਨੇ ਦੋਸ਼ ਲਾਇਆ ਕਿ ਇੰਨ੍ਹਾ ਚੋਣਾਂ ਦੌਰਾਨ ਵੀ ਕਾਂਗਰਸ ਨੇ ਭੋਲੇ ਭਾਲੇ ਲੋਕਾਂ ਨੂੰ ਕੱਚੇ ਮਕਾਨਾ ਦੀ ਉਸਾਰੀ ਲਈ ਗ੍ਰਾਟਾਂ ਦੇ ਜਾਹਲੀ ਪੱਤਰ ਵੰਡੇ ਗਏ ਹਨ। ਮਲੂਕਾ ਨੇ ਸਖਤ ਲਹਿਜੇ ਵਿਚ ਕਿਹਾ ਕਿ ਸਮਾਂ ਆਉਣ ਤੇ ਇਹਨਾਂ ਧਾਂਦਲੀਆਂ ਦੀ ਪੜਤਾਲ ਕਰਵਾ ਕੇ ਕਸੂਰਵਾਰ ਅਫਸਰਾਂ ਅਤੇ ਸਬੰਧਤ ਲੋਕਾਂ ਨੂੰ ਬਣਦੀ ਸਜਾ ਦਿੱਤੀ ਜਾਵੇਗੀ।