ਪੱਬਪਾ ਤੇ ਜਗਤ ਪੰਜਾਬੀ ਸਭਾ ਵੱਲੋਂ ਕਿਸਾਨੀ ਸੰਗਰਸ਼ ਨੂੰ ਲੈ ਕੇ ਵੈਬ ਸੈਮੀਨਾਰ ਬੇਹੱਦ ਸਫ਼ਲ ਰਿਹਾ

ਪੱਬਪਾ ਤੇ ਜਗਤ ਪੰਜਾਬੀ ਸਭਾ ਵੱਲੋਂ ਕਿਸਾਨੀ ਸੰਗਰਸ਼ ਨੂੰ ਲੈ ਕੇ ਐਤਵਾਰ 14 ਫ਼ਰਵਰੀ 9.30 ਵਜੇ ਸਵੇਰੇ ਕੈਨੇਡਾ ਸਮਾਂ ਤੇ ਭਾਰਤ 8 ਵਜੇ ਸ਼ਾਮ ਸ਼ਨੀਵਾਰ , ਵੈਬ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਸ: ਅਜੈਬ ਸਿੰਘ ਚੱਠਾ ਚੇਅਰਮੈਨ ਨੇ ਵੈਬੀਨਾਰ ਵਿੱਚ ਹਾਜ਼ਰੀਨ ਮੈਂਬਰਜ਼ ਨੂੰ ਜੀ ਆਇਆ ਕਿਹਾ । ਸ : ਸਰਦੂਲ ਸਿੰਘ ਥਿਆੜਾ ਜੀ ਨੇ ਹੋਸਟ ਦੀ ਜ਼ੁੰਮੇਵਾਰੀ ਬਾਖੂਬੀ ਨਿਭਾਈ । ਇਸ ਵੈਬੀਨਾਰ ਵਿੱਚ ਡਾਕਟਰ ਮਹਿਲ ਸਿੰਘ ਪ੍ਰਿੰਸੀਪਲ ਖਾਲਸਾ ਕਾਲਜ ਅੰਮ੍ਰਿਤਸਰ , ਹੈਰੀ ( ਹਰਜੀਤ )ਧਾਲੀਵਾਲ ਸਾਬਕਾ ਇਮੀਗਰੇਸ਼ਨ ਜੱਜ ਕੈਨੇਡਾ , ਡਾਕਟਰ ਗੁਰਕੰਵਲ ਸਿੰਘ ਸਾਬਕਾ ਡਾਇਰੈਕਟਰ ਸਟੇਟ ਡੀਪਾਰਟਮੈਂਟ ਆਫ਼ ਹੋਰਟੀਕਲਚਰ ਪੰਜਾਬ , ਡਾਕਟਰ ਜਗਰੂਪ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ , ਡਾਕਟਰ ਆਸਾ ਸਿੰਘ ਘੁੰਮਣ ਅੰਮ੍ਰਿਤਸਰ ਤੇ ਮਸ਼ਹੂਰ ਪੰਜਾਬੀ ਫ਼ਿਲਮ ਐਕਟਰ , ਡਾਇਰੈਕਟਰ , ਪ੍ਰੋਡਿਊਸਰ ਤੇ ਲੇਖਕ ਮੰਗਲ ਢਿੱਲੋਂ ਜੀ ਇਸ ਵੈਬੀਨਾਰ ਵਿੱਚ ਇਹਨਾਂ ਸੱਭਨਾਂ ਨੇ ਗੈਸਟ ਸਪੀਕਰਜ਼ ਵਿਜੋਂ ਸ਼ਿਰਕਤ ਕੀਤੀ । ਹਰ ਇਕ ਨੇ ਕਿਸਾਨੀ ਸੰਗਰਸ਼ ਸੰਬੰਧੀ ਬਹੁਤ ਹੀ ਸ਼ਾਨਦਾਰ ਤੇ ਜਾਨਦਾਰ ਲਹਿਜੇ ਵਿੱਚ ਆਪਣੇ ਵਿਚਾਰ ਪੇਸ਼ ਕੀਤੇ । ਮੰਗਲ ਢਿੱਲੋਂ ਦੇ ਵਿਚਾਰ ਤੇ ਬੋਲਣ ਦਾ ਅੰਦਾਜ਼ ਕਾਬਿਲੇ ਤਾਰੀਫ਼ ਸੀ । ਹਰ ਇਕ ਬੁਲਾਰੇ ਨੇ ਇਹਨਾਂ 3 ਬਿੱਲਾਂ ਦਾ ਤੇ ਕਾਲੇ ਕਾਨੂੰਨ ਦਾ ਵਿਰੋਧ ਵੀ ਕੀਤਾ । ਕਿਸਾਨਾਂ ਦੇ ਹੱਕਾਂ ਦੀ ਤੇ ਉਹਨਾਂ ਤੇ ਹੋ ਰਹੇ ਅਤਿਆਚਾਰਾਂ ਦਾ ਵਿਰੋਧ ਵੀ ਕੀਤਾ । ਰੋਸ਼ਨ ਪਾਠਕ ਜੀ ਨੇ ਵੀ ਕਿਸਾਨੀ ਸੰਗਰਸ਼ ਸੰਬੰਧੀ ਆਪਣੇ ਵਿਚਾਰ ਪੇਸ਼ ਸ਼ਰੀਕੇ । ਹਰ ਇਕ ਨੇ ਸ: ਅਜੈਬ ਸਿੰਘ ਚੱਠਾ ਚੇਅਰਮੈਨ ਤੇ ਪੱਬਪਾ ਤੇ ਜਗਤ ਪੰਜਾਬੀ ਸਭਾ ਦੇ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕੀਤੀ । ਹਰ ਵੈਬੀਨਾਰ ਬਹੁਤ ਹੀ ਸੁਯੋਜਿਤ ਤਰੀਕੇ ਨਾਲ ਉਲੀਕਿਆ ਜਾਂਦਾ ਹੈ । ਸਮੇਂ ਦਾ ਵੀ ਖ਼ਾਸ ਧਿਆਨ ਰੱਖਿਆ ਜਾਂਦਾ ਹੈ । ਓ.ਐਫ਼ .ਸੀ ਪ੍ਰਧਾਨ ਸ: ਰਵਿੰਦਰ ਸਿੰਘ ਕੰਗ ਜੀ ਨੇ ਵੈਬੀਨਾਰ ਵਿੱਚ ਹਾਜ਼ਰੀਨ ਮੈਂਬਰਜ਼ ਦਾ ਦਿਲੋਂ ਧੰਨਵਾਦ ਕੀਤਾ । ਇਸ ਵੈਬੀਨਾਰ ਦੀ ਸਫ਼ਲ ਪੇਸ਼ਕਾਰੀ ਲਈ ਪ੍ਰਬੰਧਕ ਤੇ ਸਮੂਹ ਮੈਂਬਰਜ਼ ਵਧਾਈ ਦੇ ਪਾਤਰ ਹਨ । ( ਰਮਿੰਦਰ ਵਾਲੀਆ )