ਕਿਸਾਨ ਦੀ ਟਿੱਕਰੀ ਬਾਡਰ ’ਤੇ ਬਿਮਾਰ ਹੋ ਕੇ ਹੋਈ ਮੌਤ

ਤਲਵੰਡੀ ਸਾਬੋ : ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਵਿਖੇ ਸੰਘਰਸ਼ ਦੌਰਾਨ ਹੁਣ ਤੱਕ ਸੈਂਕੜੇ ਕਿਸਾਨਾਂ ਦੀ ਜਾਨ ਜਾ ਚੁੱਕੀ ਹੈ। ਜਿੰਨਾ ਨੂੰ ਕਿਸਾਨ ਯੂਨੀਅਨ ਕਿਸਾਨੀ ਸੰਘਰਸ਼ ਦੇ ਸ਼ਹੀਦ ਕਰਾਰ ਦੇ ਰਹੀਆਂ ਹਨ ਇਨ੍ਹਾਂ ਵਿਚ ਹੁਣ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮਿਰਜੇਆਣਾ ਦੇ ਕਿਸਾਨ ਸਤਪਾਲ ਸਿੰਘ ਦੀ ਵੀ ਸੰਘਰਸ਼ ਦੌਰਾਨ ਬਿਮਾਰ ਹੋਣ ਕਰਕੇ ਘਰ ਆਉਂਦਿਆਂ ਹੀ ਮੌਤ ਹੋ ਗਈ, ਮਿ੍ਰਤਕ ਘਰ ਵਿਚ ਇਕੱਲਾ ਹੀ ਕਮਾਉ ਸੀ ਜਿਸ ਦੇ ਸਿਰ ਤੇ ਲੱਖਾ ਰੁਪਏ ਦਾ ਕਰਜ਼ਾ ਹੈ।

ਮੁੱਖ ਖਬਰਾਂ