ਸਿੱਖਾਂ ਨੇ ਦਿੱਲੀ 'ਚ ਖੋਲ੍ਹਿਆ ਭਾਰਤ ਦਾ ਸਭ ਤੋਂ ਵੱਡਾ ਕਿਡਨੀ ਡਾਇਲੈਸਿਸ ਹਸਪਤਾਲ, ਹੋਵੇਗਾ ਮੁਫ਼ਤ ਇਲਾਜ

ਦਿੱਲੀ, (ਕੁਲਵਿੰਦਰ ਸਿੰਘ ਚੰਦੀ) :- ਕਿਡਨੀ ਦੇ ਰੋਗੀਆ ਲਈ ਇਹ ਖਬਰ ਕਿਸੇ ਚਮਤਕਾਰ ਤੋ ਘੱਟ ਨਹੀ ਹੋਵੇਗੀ । ਕਿਉਕਿ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ 'ਚ ਅੱਜ ਭਾਰਤ ਦਾ ਸਭ ਤੋਂ ਵੱਡਾ ਕਿਡਨੀ ਡਾਇਲੈਸਿਸ ਹਸਪਤਾਲ ਖੋਲ੍ਹਿਆ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਸ ਹਸਪਤਾਲ 'ਚ ਸਿਹਤ ਸਬੰਧੀ ਹਰ ਤਰ੍ਹਾਂ ਦੀਆਂ ਸੇਵਾਵਾਂ ਬਿਲਕੁਲ ਮੁਫ਼ਤ ਦਿੱਤੀਆਂ ਜਾਣਗੀਆਂ ਅਤੇ ਹਸਪਤਾਲ 'ਚ ਕੋਈ ਬਿਲਿੰਗ ਕਾਊਂਟਰ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਹਸਪਤਾਲ 'ਚ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ। ਇਸ ਹਸਪਤਾਲ ਵਿਚ ਇਕ ਸਮੇਂ 101 ਮਰੀਜ਼ਾਂ ਦਾ ਡਾਇਲੈਸਿਸ ਹੋ ਸਕੇਗਾ ਤੇ ਰੋਜ਼ਾਨਾ 500 ਮਰੀਜ਼ਾਂ ਦਾ ਡਾਇਲੈਸਿਸ ਹੋ ਸਕੇਗਾ। ਕਿਡਨੀ ਤੋਂ ਪੀੜ੍ਹਤ ਮਰੀਜ ਹੁਣ ਆਪਣਾ ਇਲਾਜ ਕਰਵਾਉਣ ਲਈ ਆ ਸਕਦੇ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਸ ਵਕਤ ਕਿਡਨੀ ਦੇ ਮਰੀਜਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ । ਇਲਾਜ ਮਹਿੰਗਾਂ ਹੋਣ ਕਰਕੇ ਹਰ ਕਿਸੇ ਦੇ ਲਈ ਇਹ ਇਲਾਜ਼ ਕਰਵਾਉਣਾ ਬਹੁਤ ਮੁਸ਼ਕਲ ਹੈ । ਇਸ ਨੂੰ ਧਿਆਨ 'ਚ ਰੱਖਦਿਆ ਇਸ ਹਸਪਤਾਲ ਦਾ ਨਿਰਮਾਣ ਕੀਤਾ ਗਿਆ ਹੈ । ਤਾ ਜੋ ਭਰੁਜ ਗੁਰਬਾ ਇਥੋ ਆਪਣਾ ਫ੍ਰੀ ਇਲਾਜ਼ ਕਰਵਾ ਸਕੇ ।

ਮੁੱਖ ਖਬਰਾਂ