ਕੈਪਟਨ ਸੰਦੀਪ ਸੰਧੂ ਵੱਲੋਂ ਗੋਰਸੀਆਂ ਕਾਦਰ ਬਖਸ਼ ਦੇ ਪੰਚਾਇਤ ਘਰ ਦਾ ਰੱਖਿਆਂ ਨੀਹ ਪੱਥਰ

ਪੰਚਾਇਤਾਂ ਦੀਆਂ ਸਾਰੀਆਂ ਮੰਗਾਂ ਨੂੰ ਪੂਰੀਆਂ ਕਰਨਾ ਮੇਰਾ ਮੁੱਖ ਏਜੰਡਾਂ : - ਕੈਪਟਨ ਸੰਦੀਪ ਸੰਧੂ ਸਿਧਵਾ ਬੇਟ, (ਕੁਲਵਿੰਦਰ ਸਿੰਘ ਚੰਦੀ) :- ਵਿਧਾਨ ਸਭਾ ਹਲਕਾ ਦਾਖਾ ਅਧੀਨ ਆਉਦੇ ਪਿੰਡ ਗੋਰਸੀਆ ਕਾਦਰ ਬਖਸ਼ ਵਿੱਚ ਪਿੰਡ ਦੇ ਪੰਚਾਇਤ ਘਰ ਦਾ ਨੀਂਹ ਪੱਥਰ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਨੇ ਆਪਣੇ ਕਰ ਕਮਲਾ ਨਾਲ ਰੱਖਿਆ । ਇਸ ਮੌਕੇ ਬੋਲਦਿਆ ਕੈਪਟਨ ਸੰਦੀਪ ਸੰਧੂ ਨੇ ਆਖਿਆ ਕਿ ਕੈਪਟਨ ਸਰਕਾਰ ਸੂਬੇ ਦਾ ਵਿਕਾਸ ਲਈ ਬਿਨ੍ਹਾਂ ਭੇਦਭਾਵ ਤੋਂ ਕਰ ਰਹੀ ਹੈ । ਉਨ੍ਹਾ ਆਖਿਆ ਕਿ ਅਸੀ ਆਪਣੇ ਹਲਕੇ ਦੇ ਵਿਕਾਸ ਲਈ ਧੜ੍ਹੇਬੰਦੀ ਤੋ ਉਪੱਰ ਉਠਕੇ ਗ੍ਰਾਟਾਂ ਦੇ ਗੱਫੇ ਦੇ ਰਹੇ ਹਾ ਅਤੇ ਵਿਕਾਸ ਕੰਮਾਂ ਲਈ ਪੰਜਾਬ ਸਰਕਾਰ ਵੱਲੋਂ ਗ੍ਰਾਂਟ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਸਰਕਾਰ ਸ਼ਹਿਰਾ ਦੇ ਬਰਾਬਰ ਪਿੰਡਾਂ ਅੰਦਰ ਪਹਿਲਾਂ ਵੀ ਕਰੋੜਾਂ ਰੁਪਏ ਦੇ ਵਿਕਾਸ ਲਈ ਕੰਮ ਜੰਗੀ ਪੱਧਰ ਤੇ ਚੱਲ ਰਹੇ ਹਨ ਅਤੇ ਜਲਦੀ ਹੀ ਹੋਰ ਵਿਕਾਸ ਲਈ ਲੋੜੀਂਦੀਆ ਗ੍ਰਾਂਟਾਂ ਦੇ ਗੱਫੇ ਦਿੱਤੇ ਜਾਣਗੇ। ਉਨ੍ਹਾਂ ਆਖਿਆ ਕਿ ਪਿੰਡਾਂ ਅੰਦਰ ਜੋ ਕੰਮ ਪਿਛਲੀਆ ਸਰਕਾਰਾਂ ਸਮੇਂ ਤੋ ਅਧੂਰੇ ਪਏ ਸਨ ਉਨ੍ਹਾਂ ਨੂੰ ਫੁਰੳ ਕਰਨਾ ਮੇਰਾ ਪਹਿਲਾ ਫਰਜ ਹੈ ਕਿਉ ਕਿ ਤੁਹਾਡੇ ਵੱਲੋ ਜੋ ਮੰਗਾਂ ਹਨ ਮੇਰੇ ਲਈ ਉਹ ਮੇਰੀ ਡਿਊਟੀ ਬਣਦੀ ਹੈ ਤੇ ਮੈ ਉਹ ਡਿਊਟੀ ਪਹਿਲਾ ਦੇ ਅਧਾਰ ਤੇ ਪੂਰੀ ਕਰਾਗਾ । ਇਸ ਮੌਕ ਸਰਪੰਚ ਜਗਦੇਵ ਸਿੰਘ ਦਿਉਲ , ਬਾਬਾ ਪਿਆਰਾਂ ਸਿੰਘ , ਪੰਚ ਬਾਬਾ ਨਾਹਰ ਸਿੰਘ , ਪੰਚ ਕਰਨੈਲ ਸਿੰਘ , ਪੰਚ ਜਗਦੀਪ ਸਿੰਘ , ਪੰਚ ਰਮਨਦੀਪ ਕੌਰ , ਪੰਚ ਅਮਰਦੀਪ ਕੌਰ , ਕੈਪਟਨ ਮਨਜੀਤ ਸਿੰਘ , ਸੀਨੀਅਰ ਯੂਧ ਆਗੂ ਪ੍ਰਭਜੋਤ ਸਿੰਘ ਦਿਉਲ , ਹਰਮਨ ਸਿੰਘ ਦਿਉਲ , ਗੁਰਤੇਜ ਸਿੰਘ ਦਿਉਲ , ਪ੍ਰਧਾਨ ਬਲਦੇਵ ਸਿੰਘ , ਰੂਪ ਸਿੰਘ ਸਾਬਕਾ ਪੰਚ , ਬਲਵੰਤ ਸਿੰਘ ਬੰਤ , ਸੁਖਵਿੰਦਰ ਸਿੰਘ ਢੋਲਣ , ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਈਸੇਵਾਲ , ਏ.ਐਸ , ਆਈ ਕੁਲਵੰਤ ਸਿੰਘ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।ਇਸ ਮੋਕੇ ਸਿੰਦਰ ਸਿੰਘ ਬਾਦਲ , ਚਰਨਜੀਤ ਸਿੰਘ ਬਿੱਟੂ , ਸਰਦੂਲ ਸਿੰਘ , ਸੁੱਚਾ ਸਿੰਘ , ਸਰਪੰਚ ਪਿਆਰਾ ਸਿੰਘ ਗੱਗ ਕਲਾਂ , ਪ੍ਰੀਤਮ ਸਿੰਘ ਗੱਗ ਕਲਾ , ਜੋਰਾ ਸਿੰਘ ਅੱਕੂਵਾਲ , ਸਤਨਾਮ ਸਿੰਘ , ਜਸਵੰਤ ਸਿੰਘ ਆਦਿ ਆਗੂ ਹਾਜਰ ਸਨ।ਅੰਤ ਚ ਸਰਪੰਚ ਜਗਦੇਵ ਸਿੰਘ ਦਿਉਲ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ।

ਮੁੱਖ ਖਬਰਾਂ