ਕੇਂਦਰ ਸਰਕਾਰ ਦਾ ਫਿਰ ਪੰਜਾਬ ਦੇ ਕਿਸਾਨਾਂ ਤੇ ਹਮਲਾ

ਕੇਂਦਰ ਨੇ ਪੰਜਾਬ ਸਰਕਾਰ ਨੂੰ ਕੀਤੀ ਚਿੱਠੀ ਜਾਰੀ ਆਖਿਆ ਕਿ ਕਣਕ ਦੀ ਹੋਵੇਗੀ ਕਿਸਾਨਾਂ ਨੂੰ ਸਿੱਧੀ ਅਦਾਇਗੀ ਫਸਲ ਮੰਡੀ ਲਿਆਉਣ ਸਮੇ ਨਾਲ ਲੈ ਕੇ ਆਉਣੀ ਪਵੇਗੀ ਕਿਸਾਨ ਨੂੰ ਜਮਾਂਬੰਦੀ, ਜਮਾਂਬੰਦੀ ਨਾ ਹੋਣ ਤੇ ਨਹੀ ਵਿਕੇਗੀ ਕਣਕ ਚੰਡੀਗੜ, (ਕੁਲਵਿੰਦਰ ਸਿੰਘ ਚੰਦੀ) :- ਸ਼ਾਇਦ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਲਈ ਕਿਸੇ ਨਿੱਜੀ ਬਦਲਾਖੋਰੀ ਨਾਲ ਵਿਰੋਧ ਪ੍ਰਗਟਾ ਰਹੀ ਹੈ । ਜਾ ਫਿਰ ਇਸ ਨੂੰ ਕਿਸਾਨ ਅੰਦੋਲਨ ਨਾਲ ਵੀ ਜੋੜਿਆ ਜਾ ਸਕਦਾ ਹੈ । ਕਿਉਕਿ ਸਭ ਤੋਂ ਪਹਿਲਾਂ ਖੇਤੀ ਵਿਰੋਧ ਲਿਆਦੇ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਪੰਜਾਬ ਦੀ ਧਰਤੀ ਉੱਠਿਆ ਵਿਦਰੋਹ ਅੱਜ ਪੂਰੇ ਦੇਸ਼ ਹੀ ਨਹੀ ਬਲਕਿ ਦੁਨੀਆ ਲਈ ਕਿਸਾਨ ਜਨ ਅੰਦੋਲਨ ਬਣ ਗਿਆ ਹੈ । ਜਿਸ ਨੇ ਮੋਦੀ ਸਰਕਾਰ ਦੀਆ ਜੜ੍ਹਾਂ ਹਿਲਾ ਕੇ ਰੱਖ ਦਿੱਤੀਆ ਹਨ । ਸ਼ਾਇਦ ਉਸੇ ਦਾ ਹੀ ਬਦਲਾ ਲੈਣ ਲਈ ਕੇਂਦਰ ਸਰਕਾਰ ਪੰਜਾਬ ਦੇ ਖੇਤੀ ਸੈਕਟਰ ਤੇ ਚੁਫੇਰਿਉ ਹਮਲੇ ਕਰ ਰਹੀ ਹੈ। ਕਦੇ ਪੰਜਾਬ ਦੇ ਚਾਵਲ ਲੈਣ ਤੋ ਇਨਕਾਰ ਕਰ ਰਹੀ ਹੈ ਕੇਂਦਰ ਤੇ ਕਦੇ ਆਗੂਉ ਆ ਰਹੀ ਕਣਕ ਦੀ ਫਸਲ ਖ੍ਰੀਦਣ ਵਿੱਚ ਕਈ ਤਰ੍ਹਾ ਦੀ ਅਟਕਲਾਂ ਖਹੳਨ ਰਹੀ ਹੈ । ਹੁਣ ਇੱਕ ਚਿੱਠੀ ਜੋ ਕਿ 4ਮਾਰਚ ਨੂੰ ਫੂਡ ਕਾਰਪੋਰੇਸ਼ਨ ਆਂਫ ਇੰਡੀਆ ਰੈਜੀਨਲ ਆਫਿਸ ਪੰਜਾਬ ਨੂੰ ਮਿਲੀ ਹੈ ਜਿਸ ਉੱਪਰ ਲਿਖਿਆ ਹੈ ਕਿ ਇਸ ਵਾਰ ਕਣਕ ਦੀ ਸਿੱਧੀ ਅਦਾਇਗੀ ਕਿਸਾਨ ਦੇ ਖਾਤੇ ਵਿੱਚ ਆਵੇਗੀ ਪਰ ਕਿਸਾਨ ਨੂੰ ਮੰਡੀ ਵਿੱਚ ਬੋਲੀ ਲਗਾਣ ਤੋ ਪਹਿਲਾਂ ਪਹਿਲਾ ਆਪਣੇ ਖੇਤ ਜਿਸ ਵਿੱਚ ਫਸਲ ਕੱਟਕੇ ਲਿਆਦੀ ਹੈ ਦੀ ਜਮਾਂਬੰਦੀ ਦੇਣੀ ਪਵੈਗੀ । ਜਿਸ ਦੇ ਨਾਮ ਜਿੰਨ੍ਹੀ ਜਮੀਨ ਦੀ ਮਾਲਕੀ ਹੈ । ਉਸ ਫੳਸਪੋਰਟ ਉਨ੍ਹੀ ਹੀ ਕਣਕ ਖ੍ਰੀਦੀ ਜਾਵੇਗੀ । ਇਥੇ ਇਹ ਭਹਨਿਦੳ ਦੱਸਿਆ ਕਿ ਠੇਕੇ ਉੱਤੇ ਲਈ ਜਮੀਨ ਦੀ ਫਸਲ ਕਿਸ ਤਰ੍ਹਾ ਵੈਚੀ ਜਾਵੇਗੀ । ਇਸ ਸਬੰਧੀ ਜਾਣਕਾਰੀ ਦਿੰਦਿਆ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧੁਨੇਰ, ਆੜ੍ਹਤੀਆ ਐਸ਼ੋਸੀਏਸ਼ਨ ਦੇ ਮੀਤ ਪ੍ਰਧਾਨ ਸ.ਅਮਰਜੀਤ ਸਿੰਘ ਬਰਾੜ ਰਾਜੇਆਣੇ ਅਤੇ ਸਮਾਜਸੇਵੀ ਪ੍ਰੀਤਮ ਸਿੰਘ ਅਖਾੜਾ ਨੇ ਆਖਿਆ ਕਿ ਕੇਂਦਰ ਸਰਕਾਰ ਦਾ ਇੱਕੋ ਇੱਕ ਮਕਸਦ ਹੈ ਕਿ ਕਿਸ ਤਰ੍ਹਾਂ ਕਿਸਾਨ ਨੂੰ ਪ੍ਰਰੇਸ਼ਾਨ ਜਾ ਸਕੇ । ਉਨ੍ਹਾਂ ਸਰਕਾਰ ਵੱਲੋਂ ਜਾਰੀ ਇਸ ਚਿੱਠੀ ਤੇ ਟਿੱਪਣੀ ਕਰਦਿਆ ਆਖਿਆ ਕਿ ਜਿਸ ਚੀਜ ਦੀ ਸਾਨੂੰ ਜਰੂਰਤ ਹੀ ਨਹੀ ਸਰਕਾਰ ਉਹ ਚੀਜ਼ ਸਾਨੂੰ ਵਾਰ ਵਾਰ ਕਿਉ ਦੇ ਰਿਹਾ ਹੈ । ਜਦੋਂ ਕਿ ਕਿਸਾਨ ਸਿੱਧੀ ਅਦਾਇਗੀ ਲੈਣੀ ਹੀ ਨਹੀ ਚਹੁੰਦਾ ਫੇਰ ਸਰਕਾਰ ਵਾਰ ਵਾਰ ਕਿਉ ਦੇਣਾ ਚਹੁੰਦੀ ਹੈ । ਇਸ ਦਾ ਮਤਲਬ ਕਿ ਕੇਂਦਰ ਪੰਜਾਬ ਦੇ ਕਿਸਾਨਾਂ ਨੂੰ ਸਬਕ ਸਿਖਾਉਣਾ ਚਹੁੰਦੀ ਹੈ । ਉਨ੍ਹਾਂ ਕੇਂਦਰ ਸਰਕਾਰ ਨੂੰ ਆਖਿਆ ਕਿ ਆੜ੍ਹਤੀਆ ਕਿਸਾਨ ਦਾ ਏਟੀਐਮ ਆ ਉਹ ਜਦੋ ਮਰਜੀ ਪੈਸੇ ਲੈ ਸਕਦਾ ਹੈ । ਇਸ ਲਈ ਇਹ ਫਾਰਮੂਲਾ ਪਹਿਲਾ ਵੀ ਅਕਾਲੀ ਦਲ ਨੇ ਅਜ਼ਮਾ ਕੇ ਦੇਖਿਆ ਜੋ ਬੁਰ੍ਹੀ ਤਰ੍ਹਾ ਫੈਲ੍ਹ ਸਾਬਤ ਹੋਇਆ ।

ਮੁੱਖ ਖਬਰਾਂ