13 ਮਾਰਚ ਨੂੰ ਪੱਛਮੀ ਬੰਗਾਲ ਜਾਵਾਂਗਾ- ਰਾਕੇਸ਼ ਟਿਕੈਤ

ਨਵੀਂ ਦਿੱਲੀ : ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਅੱਜ ਕਿਹਾ ਕਿ ਉਹ 13 ਮਾਰਚ ਨੂੰ ਪੱਛਮੀ ਬੰਗਾਲ ਜਾਣਗੇ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ 'ਚ ਵੱਡੀ ਪੰਚਾਇਤ ਹੈ। ਉਹ ਉੱਥੋਂ ਦੇ ਕਿਸਾਨਾਂ ਨਾਲ ਮਿਲਣਗੇ ਅਤੇ ਕਿਸਾਨ ਅੰਦੋਲਨ ਤੇ ਐਮ. ਐਸ. ਪੀ ਦੇ ਬਾਰੇ 'ਚ ਗੱਲਬਾਤ ਕਰਨਗੇ। ਟਿਕੈਤ ਨੇ ਕਿਹਾ ਕਿ ਭਲਕੇ 8 ਮਾਰਚ ਨੂੰ ਮਹਿਲਾ ਦਿਵਸ ਮਨਾਉਣਗੇ ਅਤੇ ਭਲਕੇ ਬਾਰਡਰਾਂ 'ਤੇ ਪੂਰਾ ਸੰਚਾਲਨ ਔਰਤਾਂ ਕਰਨਗੀਆਂ।

ਮੁੱਖ ਖਬਰਾਂ