ਕਪੂਰਥਲਾ ‘ਚ 7 ਸਾਲ ਦੀ ਬੱਚੀ ਨਾਲ ਬਲਾਤਕਾਰ, ਇਸ ਅਰੋਪੀ ਨੇ ਪ੍ਰਾਈਵੇਟ ਪਾਰਟ ‘ਚ ਡੰਡਾ ਵਾੜ੍ਹਿਆ

ਕਪੂਰਥਲਾ, (ਕੁਲਵਿੰਦਰ ਸਿੰਘ ਚੰਦੀ) :- ਬੱਚੀਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਕਪੂਰਥਲਾ ਵਿੱਚ 7 ਸਾਲ ਦੀ ਇੱਕ ਮਾਸੂਮ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਅਰੋਪੀ ਨੇ ਹੈਵਾਨੀਅਤ ਦੀਆਂ ਹੱਦਾਂ ਪਾਰ ਕਰਦੇ ਹੋਏ ਬੱਚੀ ਦੇ ਪ੍ਰਾਈਵੇਟ ਪਾਰਟ ਨੂੰ ਡੰਡੇ ਨਾਲ ਵੀ ਨੁਕਸਾਨ ਪਹੁੰਚਾਇਆ। ਸੁਲਤਾਨਪੁਰ ਲੋਧੀ ਦੇ ਰੇਲ ਕੋਚ ਫੈਕਟਰੀ ਨੇੜੇ ਪੈਂਦੇ ਪਿੰਡ ਭੁਲਾਨਾ ਵਿੱਚ 7 ਸਾਲ ਦੀ ਪ੍ਰਵਾਸੀ ਬੱਚੀ ਆਪਣੇ ਪਰਿਵਾਰ ਨਾਲ ਰਹਿੰਦੀ ਸੀ। ਅਰੋਪੀ ਕੁਝ ਦਿਨ ਪਹਿਲਾਂ ਹੀ ਦੂਜੇ ਸੂਬੇ ਤੋਂ ਆਇਆ ਸੀ। ਉਸ ਨੇ ਬੱਚੀ ਨੂੰ ਬਿਸਕੁਟ ਦਾ ਬਹਾਨਾ ਲਾ ਕੇ ਆਪਣੇ ਨਾਲ ਲੈ ਗਿਆ। ਇਸ ਤੋਂ ਬਾਅਦ ਉਸ ਨੇ ਇਸ ਹੈਵਾਨੀਅਤ ਨੂੰ ਅੰਜਾਮ ਦਿੱਤਾ। ਸੁਲਤਾਨਪੁਰ ਲੋਧੀ ਦੇ ਡੀਐਸਪੀ ਸਰਵਨ ਸਿੰਘ ਬਲ ਨੇ ਦੱਸਿਆ ਕਿ ਅਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬੱਚੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਜਿੱਥੋਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।

ਮੁੱਖ ਖਬਰਾਂ