ਅਸ਼ਵਨੀ ਕਪੂਰ ਡੀਸੀਪੀ ਲੁਧਿਆਣਾ ਆਪਣੀ ਕਾਬਲੀਅਤ ਦੇ ਦਮ ਤੇ ਆਈ ਪੀ ਐਸ ਦੇ ਰੂਪ ਚ ਹੋਏ ਪ੍ਰਮੋਟ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਕੀਤਾ ਸਨਮਾਨਤ

ਲੁਧਿਆਣਾ (ਸੰਜੀਵ ਵਰਮਾ ) ਲੁਧਿਆਣਾ ਦੇ ਡੀ ਸੀ ਪੀ ਲਾਅ ਐਂਡ ਆਰਡਰ ਅਸ਼ਵਨੀ ਕਪੂਰ ਪੀਪੀਐਸ ਦੀ ਸਾਫ਼ ਸੁਥਰੀ ਛਵੀ, ਕਾਬਲੀਅਤ, ਇਮਾਨਦਾਰੀ ਅਤੇ ਸ਼ਾਨਦਾਰ ਸੇਵਾਵਾਂ ਨੂੰ ਧਿਆਨ ਚ ਰੱਖਦਿਆਂ ਹੋਇਆਂ ਉਨ੍ਹਾਂ ਨੂੰ ਆਈ ਪੀ ਐਸ ਦੇ ਰੂਪ ਚ ਪ੍ਰਮੋਟ ਕਰਨ ਦਾ ਐਲਾਨ ਕੇਂਦਰ ਸਰਕਾਰ ਨੇ ਕੀਤਾ ਹੈ ।ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾ ਐੱਸਪੀਐੱਸ ਓਬਰਾਏ ਦੀ ਟੀਮ ਦੇ ਸਰਪ੍ਰਸਤ ਇਕਬਾਲ ਸਿੰਘ ਗਿੱਲ ਆਈ ਪੀ ਐਸ,ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਛਾਪਾ ਅਤੇ ਜਨਰਲ ਸਕੱਤਰ ਚੰਦਰ ਭਨੋਟ ਨੇ ਡੀ ਸੀ ਪੀ ਲਾਅ ਐਂਡ ਆਰਡਰ ਅਸ਼ਵਨੀ ਕਪੂਰ ਨੂੰ ਮਿਲੀ ਪ੍ਰਮੋਸ਼ਨ ਤੇ ਮੁਬਾਰਕਬਾਦ ਤੇ ਸ਼ੁਭਕਾਮਨਾਵਾਂ ਭੇਟ ਕਰਦਿਆਂ ਸਨਮਾਨਿਤ ਕੀਤਾ। ਛਾਪਾਂ ਅਤੇ ਭਨੋਟ ਨੇ ਕਿਹਾ ਕਿ ਪੰਜਾਬ ਦੀ ਉਦਯੋਗਿਕ ਨਗਰੀ ਲੁਧਿਆਣਾ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਦੀ ਜ਼ਿੰਮੇਵਾਰੀ ਡੀ ਸੀ ਪੀ ਲਾਅ ਐਂਡ ਆਰਡਰ ਅਸ਼ਵਨੀ ਕਪੂਰ ਬਾਖੂਬੀ ਨਿਭਾਉਂਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਪੁਲੀਸ ਦੇ ਅਸ਼ਵਨੀ ਕਪੂਰ ਅਜਿਹੇ ਜਾਂਬਾਜ਼ ਅਧਿਕਾਰੀ ਹਨ, ਜਿਨ੍ਹਾਂ ਨੇ ਕਰੋਨਾ ਮਾਹਾਵਾਰੀ ਦੀ ਚਪੇਟ ਚ ਆਉਣ ਦੇ ਬਾਵਜੂਦ ਆਪਣੀ ਬਣਦੀ ਡਿਊਟੀ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਏ ਨਿਭਾਈ ।ਇਸ ਜਜ਼ਬੇ ਨੂੰ ਸਲਾਮ ਕਰਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਕਪੂਰ ਨੇ ਲੁਧਿਆਣਾ ਅੰਦਰ ਬਹੁਤ ਸਾਰੇ ਕ੍ਰਾਈਮ ਨਾਲ ਸਬੰਧਤ ਮਾਮਲਿਆਂ ਨੂੰ ਸੁਲਝਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਇਸ ਮੌਕੇ ਤੇ ਏ ਡੀ ਸੀ ਪੀ ਜਸਕਰਨ ਸਿੰਘ ਤੇਜਾ, ਏ ਸੀ ਪੀ ਦਵਿੰਦਰ ਚੌਧਰੀ ਅਤੇ ਏਸੀਪੀ ਜਸ਼ਨਦੀਪ ਸਿੰਘ ਗਿੱਲ ਆਦਿ ਮੌਜੂਦ ਸਨ। ਫੋਟੋ ਗਿੱਲ ਛਾਪਾ ਅਤੇ ਭਨੋਟ ਆਈਪੀਐਸ ਪ੍ਰਮੋਟ ਹੋਏ ਅਧਿਕਾਰੀ ਅਸ਼ਵਨੀ ਕਪੂਰ ਨੂੰ ਸਨਮਾਨਤ ਕਰਦੇ ਹੋਏ

ਮੁੱਖ ਖਬਰਾਂ