ਉਦਯੋਗਪਤੀਆਂ ਨੂੰ ਹਰ ਤਰਾਂ ਦੀਆਂ ਸੁਵਿਧਾਵਾਂ ਦੇਣ ਲਈ ਕੈਪਟਨ ਸਰਕਾਰ ਵਚਨਬੱਧ -ਬਾਵਾ

ਬਾਵਾ ਦੇ ਜੀਵਨ ਤੇ 45 ਸਾਲ ਦੇ ਸੰਘਰਸ਼ ਤੇ ਲਿਖੀ ਪੁਸਤਕ ਉਦਯੋਗਪਤੀ ਲੋਟੇ ਤੇ ਘੋਨਾ ਨੂੰ ਕੀਤੀ ਭੇਟ ਲੁਧਿਆਣਾ ( ਸੰਜੀਵ ਵਰਮਾ ) ਲੁਧਿਆਣਾ ਦੇ ਉਦਯੋਗਿਕ ਖੇਤਰ ਵਿੱਚ ਉਦਯੋਗਪਤੀਆਂ ਦੇ ਨਾਲ ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਕਿ੍ਰਸ਼ਨ ਕੁਮਾਰ ਬਾਵਾ ਨੇ ਮੀਟਿੰਗ ਕਰਕੇ ਉਨਾਂ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਨੂੰ ਸੁਣਿਆ। ਬਾਵਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਹੀ ਪੰਜਾਬ ਦੀ ਇੰਡਸਟਰੀ ਦੀ ਪ੍ਰਮੋਸ਼ਨ ਦੇ ਹਿੱਤ ਵਿੱਚ ਫੈਸਲੇ ਲੈਂਦੇ ਹਨ ਤਾਂ ਕਿ ਪੰਜਾਬ ਉਦਯੋਗਿਕ ਖੇਤਰ ਵਿੱਚ ਸਭ ਤੋਂ ਅੱਗੇ ਰਹੇ । ਬਾਵਾ ਨੇ ਉਦਯੋਗਪਤੀਆਂ ਨੂੰ ਇਹ ਵੀ ਭਰੋਸਾ ਦੁਆਇਆ ਕਿ ਉਨਾਂ ਦੀਆਂ ਮੁਸ਼ਕਿਲਾਂ ਨੂੰ ਮੁੱਖ ਮੰਤਰੀ ਪੰਜਾਬ ਤੱਕ ਪਹੁੰਚਾ ਕੇ ਨਿਪਟਾਰਾ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ । ਇਸ ਸਮੇਂ ਬਾਵਾ ਦੇ 45 ਸਾਲ ਦੇ ਸੰਘਰਸ਼ ਤੇ ਪ੍ਰੋਫੈਸਰ ਨਿਰਮਲ ਜੌੜਾ ਵੱਲੋਂ ਲਿਖੀ ਪੁਸਤਕ ਉਦਯੋਗਪਤੀ ਸੁਰਜੀਤ ਸਿੰਘ ਲੋਟੇ ਅਤੇ ਗੁਰਚਰਨ ਘੋਨਾ ਨੂੰ ਭੇਟ ਕੀਤੀ। ਲੋਟੇ ਅਤੇ ਘੋਨਾ ਨੇ ਕਿਹਾ ਕਿ ਬਾਵਾ ਦਾ ਰਾਜਸੀ ਜੀਵਨ ਸਮਾਜ ਨੂੰ ਇੱਕ ਸਹੀ ਦਿਸ਼ਾ ਪ੍ਰਦਾਨ ਕਰਨ ਵਾਲਾ ਹੈ। ਇਸ ਮੌਕੇ ਤੇ ਅਮਰਜੀਤ ਸਿੰਘ ਚੌਹਾਨ ,ਮਹਿਲ ਸਿੰਘ, ਕੁਲਵਿੰਦਰ ਸਿੰਘ ਲੋਟੇ ਤੇ ਪਿੰਨਾਂ ਸਿੰਘ ਸਿੰਘ ਗਾਬੜੀਆ ਆਦਿ ਮੌਜੂਦ ਸਨ। ਫੋਟੋ ਬਾਵਾ ਉਦਯੋਗਪਤੀਅ ਲੋਟੇ ਤੇ ਘੋਨਾ ਨੂੰ ਪੁਸਤਕ ਭੇਟ ਕਰਦੇ ਹੋਏ

ਮੁੱਖ ਖਬਰਾਂ