ਆਮ ਆਦਮੀ ਪਾਰਟੀ ਨੇ ਵਲੰਟੀਅਰਾ ਨੂੰ ਦਿੱਤੀਆਂ ਅਹਿਮ ਜਿੰਮੇਵਾਰੀਆ :ਅਮਨ ਮੋਹੀ

ਮੁੱਲਾਪੁਰ ਦਾਖਾ (ਸੰਜੀਵ ਵਰਮਾ ) ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੂਬਾ ਪ੍ਰਧਾਨ ਭਗਵੰਤ ਮਾਨ ਵੱਲੋਂ ਗੁਰਜੀਤ ਸਿੰਘ ਗਿੱਲ ਲਾਦੀਆ ਨੂੰ ਕਿਸਾਨ ਵਿੰਗ ਪੰਜਾਬ ਦਾ ਸੂਬਾ ਸਯੁੰਕਤ ਸਕੱਤਰ ,ਹਰਮੇਲ ਸਿੰਘ ਮੱਲੀ ਨੂੰ ਅੇੈਕਸ ਸਰਵਿਸ ਮੈਨ ਵਿੰਗ ਲੁਧਿਆਣਾ ਦਿਹਾਤੀ ਦਾ ਮੀਤ ਪ੍ਰਧਾਨ ,ਹਰਨੇਕ ਸੇਖੋਂ ਨੂੰ ਵਿਉਪਾਰ ਵਿੰਗ ਲੁਧਿਆਣਾ ਦਿਹਾਤੀ ਦਾ ਸੰਯੁਕਤ ਸਕੱਤਰ,ਬਲੋਰ ਸਿੰਘ ਮੁੱਲਾਪੁਰ ਨੂੰ ਅੇੈਸ.ਸੀ ਵਿੰਗ ਲੁਧਿਆਣਾ ਦਿਹਾਤੀ ਦਾ ਮੀਤ ਪ੍ਰਧਾਨ ਅਤੇ ਮੱਖਣ ਸਿੰਘ ਮੁੱਲਾਪੁਰ ਨੂੰ ਯੂਥ ਵਿੰਗ ਲੁਧਿਆਣਾ ਦਿਹਾਤੀ ਦਾ ਸੰਯੁਕਤ ਸਕੱਤਰ ਨਿਯੁਕਤ ਹੋਣ ਤੇ ਵਧਾਈ ਦਿੰਦਿਆਂ ਆਮ ਆਦਮੀ ਪਾਰਟੀ ਹਲਕਾ ਦਾਖਾ ਦੇ ਸੀਨੀਅਰ ਆਗੂ ਅਤੇ ਆਪ ਦੇ ਸੂਬਾ ਸੰਯੁਕਤ ਸਕੱਤਰ ਅਮਨਦੀਪ ਸਿੰਘ ਅਮਨ ਮੋਹੀ ਨੇ ਕਿਹਾ ਕਿ ਆਪ ਨੇ ਪਾਰਟੀ ਲਈ ਤਨਦੇਹੀ ਨਾਲ ਮਿਹਨਤ ਕਰਨ ਵਾਲੇ ਵਲੰਟੀਅਰਾ ਨੂੰ ਅਹਿਮ ਜਿੰਮੇਵਾਰੀਆ ਦੇ ਕੇ ਸੇਵਾ ਦਾ ਮੌਕਾ ਦਿੱਤਾ ਹੈ ।ਉਨਾਂ ਕਿਹਾ ਕਿ ਇੰਨਾ ਆਗੂਆਂ ਵੱਲੋਂ ਆਉਣ ਵਾਲੀਆ 2022 ਦੀਆਂ ਚੋਣਾਂ ਵਿੱਚ ਪਾਰਟੀ ਨੂੰ ਵੱਡੀ ਲੀਡ ਨਾਲ ਜਿੱਤ ਦਿਵਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਜਾਵੇਗਾ।

ਮੁੱਖ ਖਬਰਾਂ