ਵਿਧਾਇਕ ਇਯਾਲੀ ਨੇ ਪਿੰਡ ਭਨੋਹੜ 'ਫੁੱਟਬਾਲ ਟੂਰਨਾਮੈਂਟ ਸੈਮੀਫਾਈਨਲ ਮੈਚਾਂ ਦੇ ਇਨਾਮ ਦੀ ਕੀਤੀ ਵੰਡ

ਕਲੱਬ ਨੂੰ ਦਿੱਤੀ 21000 ਹਾਜਰ ਦੀ ਮਦਦ ਮੁੱਲਾਪੁਰ ਦਾਖਾ (ਸੰਜੀਵ ਵਰਮਾ ) ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਹਲਕਾ ਦਾਖਾ ਅੰਦਰ ਆਧੁਨਿਕ ਖੇਡ ਪਾਰਕਾ ਅਤੇ ਓਪਨ ਜਿੰਮ ਇਸ ਲਈ ਬਣਾਏ ਗਏ ਸਨ ਤਾ ਜੋ ਹਲਕਾ ਦਾਖਾ ਦੇ ਨੌਜਵਾਨ ਖੇਡਾਂ ਵੱਲ ਪ੍ਰੇਰਿਤ ਹੋਕੇ ਤੰਦਰੁਸਤ ਸਰੀਰ ਦੇ ਮਾਲਕ ਬਣ ਸਕਣ ਅਤੇ ਅਨੇਕਾ ਨੌਜਵਾਨਾਂ ਨੂੰ ਅਕਾਲੀ ਦਲ ਦੀ ਸਰਕਾਰ ਮੌਕੇ ਸਪੋਰਟਸ ਕੋਟੇ ਵਿਚੋਂ ਸਰਕਾਰੀ ਨੌਕਰੀਆਂ ਵੀ ਮਿਲੀਆਂ ।ਇੰਨਾ ਸ਼ਬਦਾ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਪਿੰਡ ਭਨੋਹੜ ਵਿਖੇ ਫੁੱਟਬਾਲ ਟੂਰਨਾਮੈਂਟ ਵਿੱਚ ਸੈਮੀਫਾਈਨਲ ਮੈਚਾਂ ਮੌਕੇ ਇਨਾਮ ਵੰਡ ਕਰਨ ਮੌਕੇ ਖਿਡਾਰੀਆਂ ਨੂੰ ਸਬੋਧਨ ਕਰਦੇ ਹੋਏ ਕੀਤਾ।ਉਨਾਂ ਕਿਹਾ ਕਿ ਪੰਜਾਬ ਅੰਦਰ ਅਕਾਲੀ ਦਲ ਦੀ ਸਰਕਾਰ ਬਨਣ ਤੋਂ ਬਾਅਦ ਫਿਰ ਨੌਜਵਾਨ ਖਿਡਾਰੀਆਂ ਨੂੰ ਪਹਿਲ ਦੇ ਅਧਾਰ ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆ।ਇਸ ਸਮੇਂ ਇਯਾਲੀ ਨੇ ਕਲੱਬ ਲਈ ਨੋਜਵਾਨਾਂ ਨੂੰ ਅਪਣੀ ਨਿੱਜੀ ਜੇਬ ਵਿੱਚੋਂ 21000 ਰੁਪਏ ਦੀ ਮਦਦ ਵੀ ਕੀਤੀ।

ਮੁੱਖ ਖਬਰਾਂ