ਉਮੀਦ-2021 ਰੋਜ਼ਗਾਰ ਮੇਲੇ ਦਾ ਸਫਲ ਆਯੋਜਨ, ਐਸ.ਬੀ.ਐਸ. ਕੈਂਪਸ ਵਿਖੇ ਆਈ.ਟੀ.ਆਈ. ਗ੍ਰੈਜੂਏਟ, ਇੰਜੀਨੀਅਰ ਤੇ ਐਮ.ਬੀ.ਏ. ਦੇ 100 ਉਮੀਦਵਾਰਾਂ ਨੂੰ ਮਿਲਿਆ ਰੋਜ਼ਗਾਰ ਦਾ ਮੌਕਾ

-ਮੁਹੰਮਦ ਗੁਲਾਬ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਲੁਧਿਆਣਾ, (ਸੰਜੀਵ ਵਰਮਾ ) - 'ਉਮੀਦ' - ਸਿਨੇਟਿਕ ਬਿਜ਼ਨਸ ਸਕੂਲ (ਐਸ.ਬੀ.ਐੱਸ.ਕਾਲਜ) ਦਾ ਸਲਾਨਾ ਰੋਜ਼ਗਾਰ ਮੇਲਾ ਅੱਜ ਸਥਾਨਕ ਐਸ.ਬੀ.ਐਸ. ਕੈਂਪਸ, ਚੰਡੀਗੜ੍ਹ ਰੋੜ 'ਤੇ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਦਿਆਂ ਪੂਰੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ. ਉਮੀਦਵਾਰਾਂ ਨੂੰ ਸਲੋਟਾਂ ਵਿਚ ਵੰਡਿਆ ਗਿਆ ਅਤੇ ਬੈਚ ਬਣਾ ਕੇ ਸਾਰੀਆਂ ਸਾਵਧਾਨੀਆਂ ਵਰਤਦਿਆਂ ਇੰਟਰਵਿਊ ਲਈਆਂ ਗਈਆਂ. 'ਉਮੀਦ' ਰੋਜ਼ਗਾਰ ਮੇਲਾ ਨੌਕਰੀ ਲੱਭਣ ਵਾਲਿਆਂ ਅਤੇ ਉਦਯੋਗਾਂ ਲਈ ਇੱਕ ਪਲੇਟਫਾਰਮ ਦਾ ਕੰਮ ਕਰਦਾ ਹੈ ਜਿੱਥੇ ਉਦਯੋਗਪਤੀ ਆਪਣੇ ਕਾਰੋਬਾਰ ਨੂੰ ਪ੍ਰਫੁੱਲਿਤ ਕਰਨ ਲਈ ਯੋਗ ਉਮੀਦਵਾਰਾਂ ਦੀ ਭਾਲ ਕਰਦੇ ਹਨ। ਇਹ ਰੋਜ਼ਗਾਰ ਮੇਲਾ ਪੰਜਾਬ ਸਰਕਾਰ ਦੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਲੁਧਿਆਣਾ, ਦੇ ਸਹਿਯੋਗ ਨਾਲ ਲਗਾਇਆ ਗਿਆ। ਸ੍ਰੀ ਨਵਦੀਪ ਸਿੰਘ ਅਤੇ ਸ. ਹਰਪ੍ਰੀਤ ਸਿੰਘ ਨੇ ਆਪਣੀ ਟੀਮ ਨਾਲ ਰੋਜ਼ਗਾਰ ਮੇਲੇ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਕੀਤਾ। ਇਸ ਦੇ ਨਾਲ ਹੀ ਡੀ.ਬੀ.ਈ.ਈ. ਵੱਲੋਂ ਲੁਧਿਆਣਾ ਜ਼ਿਲ੍ਹੇ ਵਿੱਚ 7ਵੇਂ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲੇ ਦੀ ਸ਼ੁਰੂਆਤ ਕੀਤੀ। ਇਸ ਮੌਕੇ ਬੈਕਫਿੰਕੋ ਦੇ ਵਾਈਸ ਚੇਅਰਮੈਨ ਮੁਹੰਮਦ ਗੁਲਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਮੁਲਾਨਾ ਉਸਮਾਨ ਲੁਧਿਆਣਵੀ, ਜ਼ਿਲ੍ਹਾ ਪ੍ਰਧਾਨ ਪੰਜਾਬ ਯੂਥ ਕਾਂਗਰਸ ਲੱਕੀ ਸੰਧੂ ਵੀ ਪ੍ਰਮੁੱਖ ਸਖ਼ਸ਼ੀਅਤਾਂ ਵਿੱਚ ਸ਼ਾਮਲ ਸਨ। ਸ੍ਰੀ ਮੁਹੰਮਦ ਗੁਲਾਬ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸੇ ਲਈ ਰਾਜ ਵਿੱਚ ਵੱਡੇ ਪੱਧਰ 'ਤੇ ਇਸ ਤਰ੍ਹਾਂ ਦੇ ਕਈ ਰੋਜ਼ਗਾਰ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ। ਇਸ ਸਾਲ 500 ਤੋਂ ਵੀ ਵੱਧ ਨਿਰਮਾਤਾ ਅਤੇ ਸੇਵਾ ਖੇਤਰ ਦੀਆਂ ਕੰਪਨੀਆਂ ਅਤੇ ਸਾਰੇ ਕਾਲਜਾਂ ਅਤੇ ਵਿਦਿਅਕ ਸੰਸਥਾਵਾਂ ਤੋਂ 1 ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੂੰ ਉਮੀਦ-2021 ਲਈ ਬੁਲਾਇਆ ਗਿਆ। ਇਨ੍ਹਾਂ ਵਿੱਚੋਂ, ਲਗਭਗ ਤੀਹ ਕੰਪਨੀਆਂ ਅਤੇ 400 ਦੇ ਲਗਭਗ ਵਿਦਿਆਰਥੀਆਂ ਨੇ ਦਾਖਲਾ ਪੱਧਰ ਦੀ ਨੌਕਰੀ ਦਾ ਮੌਕਾ ਹਾਸਲ ਕੀਤਾ। ਰੋਜ਼ਗਾਰ ਮੇਲੇ ਵਿੱਚ ਵਿਸ਼ੇਸ਼ ਤੌਰ 'ਤੇ ਆਈ.ਸੀ.ਆਈ.ਸੀ.ਆਈ. ਬੈਂਕ, ਐਸ.ਬੀ.ਆਈ. ਲਾਈਫ ਇੰਸ਼ੋਰੈਂਸ, ਕੋਕਾ ਕੋਲਾ, ਰੌਕਮੈਨ ਇੰਡਸਟਰੀਜ਼, ਏਅਰਟੈਲ, ਕੰਗਾਰੂ ਇੰਡਸਟਰੀਜ਼, ਐਕਸਾਈਡ ਲਾਈਫ ਇੰਸ਼ੋਰੈਂਸ, ਵਰਧਮਾਨ, ਮਨਸ਼ਾ ਫਾਇਨਾਂਸ਼ੀਅਲ ਸਰਵਿਸ ਆਦਿ ਕੰਪਨੀਆਂ ਨੇ ਹਿੱਸਾ ਲਿਆ. ਐਸ.ਬੀ.ਐਸ. ਦੇ ਐਮ.ਡੀ. ਅਤੇ ਪ੍ਰਿੰਸੀਪਲ ਡਾ ਜ਼ਫਰ ਜ਼ਹੀਰ ਨੇ ਦੱਸਿਆ ਕਿ ਂਉਮੀਦ' ਐਸ.ਬੀ.ਐਸ. ਦੀ ਕੋਸ਼ਿਸ਼ ਹੈ ਕਿ ਪੰਜਾਬ ਦੇ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣ ਅਤੇ ਉਨ੍ਹਾਂ ਵਿੱਚ ਟੀਚੇ ਅਤੇ ਮਾਣ ਦੀ ਭਾਵਨਾ ਪੈਦਾ ਕੀਤੀ ਜਾਵੇ। ਕਾਲਜ ਦੀ ਚੇਅਰਪਰਸਨ ਡਾ. ਗ਼ਜ਼ਾਲਾ ਨੇ ਦੱਸਿਆ ਕਿ 'ਉਮੀਦ' ਰੋਜ਼ਗਾਰ ਮੇਲੇ ਦੀ ਸ਼ਾਨਦਾਰ ਸਫਲਤਾ ਰਹੀ ਹੈ, ਜਿੱਥੇ 150 ਤੋਂ ਵੱਧ ਵਿਦਿਆਰਥੀਆਂ ਨੂੰ ਕੰਪਨੀਆਂ ਦੁਆਰਾ ਅੰਤਮ ਚੋਣ ਲਈ ਸੰਖੇਪ ਵਿੱਚ ਸੂਚੀਬੱਧ ਕੀਤਾ ਗਿਆ ਅਤੇ ਇਸ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਦਾ ਸਿਹਰਾ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਜਾਂਦਾ ਹੈ।

ਮੁੱਖ ਖਬਰਾਂ