ਆਮ ਆਦਮੀ ਪਾਰਟੀ ਨੇ 2022 ਦੀਆ ਤਿਆਰੀਆਂ ਦੇ ਮੱਦੇਨਜ਼ਰ ਵੱਖ ਵੱਖ ਵਿੰਗਾ ਦੇ ਵਿੱਚ ਐਲਾਨੇ ਅਹੁਦੇਦਾਰ

ਮੁੱਲਾਪੁਰ ਦਾਖਾ (ਸੰਜੀਵ ਵਰਮਾ ): ਆਮ ਆਦਮੀ ਪਾਰਟੀ ਨੇ 2022 ਦੀਆ ਵੋਟਾਂ ਦੀ ਤਿਆਰੀ ਵਿੱਢ ਦੇ ਹੋਏ ਜਿੱਥੇ ਬਿਜਲੀ ਅੰਦੋਲਨ ਸ਼ੁਰੂ ਕੀਤਾ ਹੈ ਓਥੇ ਹੀ ਪਾਰਟੀ ਨੇ ਵੱਖ ਵੱਖ ਵਿੰਗਾ ਦੇ ਢਾਂਚੇ ਦਾ ਵਿਸਥਾਰ ਕਰਦੇ ਹੋਏ ਸੂਬਾ ਅਤੇ ਜ਼ਿਲ੍ਹਾ ਪੱਧਰ ਤੇ ਅਹਿਮ ਅਹੁਦੇਦਾਰੀਆਂ ਦਾ ਐਲਾਨ ਕੀਤਾ| ਆਮ ਆਦਮੀ ਪਾਰਟੀ ਨੇ ਯੂਥ, ਵਪਾਰ,ਕਿਸਾਨ, ਬੁੱਧੀਜੀਵੀ, ਐਸ ਸੀ, ਬੀ ਸੀ, ਟਰਾਂਸਪੋਰਟ, ਸਾਬਕਾ ਸਰਵਿਸ ਮੇਨ, ਸਾਬਕਾ ਕਰਮਚਾਰੀ, ਸਪੋਰਟਸ ਵਿੰਗਾ ਦਾ ਐਲਾਨ ਕੀਤਾ ਗਿਆ| ਮੁੱਖ ਐਲਾਨ ਵਿੱਚੋ ਮਾਸਟਰ ਹਰੀ ਸਿੰਘ ਨੂੰ ਸੂਬਾ ਸਹਾਇਕ ਸਕੱਤਰ ਬੁੱਧੀਜੀਵੀ ਵਿੰਗ,ਗੁਰਜੀਤ ਸਿੰਘ ਗਿੱਲ ਸੂਬਾ ਸਹਾਇਕ ਸਕੱਤਰ ਕਿਸਾਨ ਵਿੰਗ, ਰਵਿੰਦਰ ਪਾਲ ਸਿੰਘ ਪਾਲੀ ਵਪਾਰ ਵਿੰਗ ਦਾ ਸੂਬਾ ਸਹਾਇਕ ਸਕੱਤਰ, ਤਰਸੇਮ ਸਿੰਘ ਭਿੰਡਰ ਅਤੇ ਡਾਕਟਰ ਤੇਜਪਾਲ ਸਿੰਘ ਗਿੱਲ ਨੂੰ ਯੂਥ ਵਿੰਗ ਦਾ ਸੂਬਾ ਸਹਾਇਕ ਸਕੱਤਰ ਲਗਾਇਆ ਗਿਆ ਹੈ | ਜ਼ਿਲਾਂ ਪੱਧਰ ਤੇ ਪਾਰਟੀ ਨੇ ਡਾਕਟਰ ਦੀਪਕ ਬਾਂਸਲ ਡਾਕਟਰ ਵਿੰਗ, ਜਗੀਰ ਸਿੰਘ ਸਾਬਕਾ ਕਰਮਚਾਰੀ, ਪੁਨੀਤ ਸਾਹਨੀ ਬੁੱਧੀਜੀਵੀ ਵਿੰਗ, ਐਡਵੋਕੇਟ ਸਿਧਾਰਥ ਚਾਂਦੀ ਲੀਗਲ ਵਿੰਗ, ਧਰਮਿੰਦਰ ਸਿੰਘ ਫੌਜੀ ਐਸ ਸੀ ਵਿੰਗ, ਪਰਮਪਾਲ ਸਿੰਘ ਬਾਵਾ ਵਪਾਰ ਵਿੰਗ, ਪਵਨ ਛਾਬੜਾ ਟ੍ਰਾੰਸਪੋਰਟ ਵਿੰਗ ਦੇ ਪ੍ਰਧਾਨ ਐਲਾਨੇ ਗਏ ਹਨ | ਇਹਨਾਂ ਦੇ ਨਾਲ ਡਾਕਟਰ ਐਸ ਐਸ ਗਿੱਲ ਡਾਕਟਰ ਵਿੰਗ, ਸੁਰਿੰਦਰ ਸਿੰਘ ਸਾਬਕਾ ਕਰਮਚਾਰੀ ਵਿੰਗ, ਹਰਮੇਲ ਸਿੰਘ ਮੱਲ੍ਹੀ ਸਾਬਕਾ ਸਰਵਿਸ ਮੈਂਨ ਵਿੰਗ, ਰਣਜੀਤ ਸਿੰਘ ਟਿਵਾਣਾ ਬੁੱਧੀਜੀਵੀ ਵਿੰਗ, ਪ੍ਰਭਕਰਨ ਸਿੰਘ ਅਤੇ ਰਿੱਪਣ ਸਿੰਘ ਲੀਗਲ ਵਿੰਗ, ਅਮਰਦਾਸ ਤਲਵੰਡੀ ਐਸ ਸੀ ਵਿੰਗ, ਫਤਿਹਚੰਦ ਖੋਸਲਾ, ਲੇਖਰਾਜ ਅਰੋੜਾ, ਰਾਜ ਕੁਮਾਰ ਅੱਗਰਵਾਲ ਅਤੇ ਵਿਕਰਮਜੀਤ ਸਿੰਘ ਨੂੰ ਵਪਾਰ ਵਿੰਗ, ਤਸ਼ੀਤ ਗੁਪਤਾ ਅਤੇ ਅਮਨਦੀਪ ਕੌਰ ਨੂੰ ਯੂਥ ਵਿੰਗ ਦਾ ਉਪ ਪ੍ਰਧਾਨ ਲਗਾਇਆ ਗਿਆ ਹੈ | ਇਹਨਾਂ ਤੋਂ ਬਿਨਾਂ ਪਾਰਟੀ ਵੱਲੋ ਯੂਥ ਵਿੰਗ ਤੇ ਹੈਰੀ ਸੰਧੂ , ਸੰਦੀਪ ਮਿਸ਼ਰਾ, ਸ਼ੇਖਰ ਗਰੋਵਰ ਅਤੇ ਪਰਮਿੰਦਰ ਸੰਧੂ ਨੂੰ ਜ਼ਿਲਾਂ ਸਹਾਇਕ ਸਕੱਤਰ , ਰਿਟਾਇਰਡ ਡੀ ਐਸ ਪੀ ਜਗਦੀਪ ਸਿੰਘ ਨੂੰ ਸਾਬਕਾ ਕਰਮਚਾਰੀ ਦਾ ਜ਼ਿਲਾਂ ਸਹਾਇਕ ਸਕੱਤਰ, ਹਰਬੰਸ ਸਿੰਘ ਬੈਂਸ ਨੂੰ ਬੁੱਧੀਜੀਵੀ ਵਿੰਗ ਦਾ ਜ਼ਿਲਾਂ ਸਹਾਇਕ ਸਕੱਤਰ , ਹਰਜੋਤ ਸਿੰਘ ਨੂੰ ਲੀਗਲ ਵਿੰਗ ਦਾ ਜ਼ਿਲਾਂ ਸਹਾਇਕ ਸਕੱਤਰ, ਦਸ਼ਮੇਸ਼ ਸਿੰਘ ਨੂੰ ਐਸ ਸੀ ਵਿੰਗ ਦਾ ਜ਼ਿਲਾਂ ਸਕੱਤਰ, ਚੰਦਰ ਭਾਰਦਵਾਜ ਜੀ ਨੂੰ ਵਪਾਰ ਵਿੰਗ ਦਾ ਜ਼ਿਲਾਂ ਸਕੱਤਰ, ਭੂਸ਼ਨ ਅਰੋੜਾ, ਅੰਮ੍ਰਿਤ ਸ਼ਰਮਾ ਲਾਡੀ, ਬੀਰ ਸੁਖਪਾਲ, ਚੈਲ ਸਿੰਘ, ਡਾਕਟਰ ਸੁਖਵਿੰਦਰ ਸਿੰਘ, ਜਗਦੀਸ਼ ਸੈਣੀ, ਪ੍ਰਦੀਪ ਨੰਗਲ, ਰਾਜਿੰਦਰ ਸਿੰਘ ਨੂੰ ਵਪਾਰ ਵਿੰਗ ਦਾ ਜ਼ਿਲਾਂ ਸਹਾਇਕ ਸਕੱਤਰ ਲਗਾਇਆ ਗਿਆ ਹੈ |

ਮੁੱਖ ਖਬਰਾਂ