ਸੁਰਤਾਲ ਦੀ ਚੰਗੀ ਸਮਝ ਰੱਖਣ ਵਾਲੀ ਗਾਇਕਾ : ਵੰਦਨਾ ਸਿੰਘ

ਰਿਪੋਟ : ਕੁਲਵਿੰਦਰ ਸਿੰਘ ਚੰਦੀ ਅੱਜ ਦੀ ਤੇਜ਼ ਰਫਤਾਰ ਸਮੇਂ ਨਾਲ ਗੁਜਰਦੀ ਜਿੰਦਗੀ ਵਿੱਚ ਕਦੋ ਕਿਸੇ ਵੇਲੇ ਉਥਲ-ਪੁੱਥਲ ਹੋ ਜਾਵੇ,ਕੋਈ ਪਤਾ ਨਹੀ ਲਗਦਾ, ਉਤਰਾਅ-ਚੜਾਅ ਸੰਘਰਸ਼, ਮਿਹਨਤ ਸਫਲਤਾ,ਅਸਫਲਤਾ ਜੀਵਨ ਦਾ ਇੱਕ ਹਿੱਸਾ ਹਨ। ਅੱਜ ਦੇ ਸਾਇੰਸ ਤੇ ਮਾਡਰਨ ਜਮਾਨੇ ਵਿੱਚ ਜਿੱਥੇ ਗਾਇਕੀ ਦੇ ਖੇਤਰ ਵਿੱਚ ਨਵੇਂ-ਨਵੇਂ ਸਮੀਕਰਨ ਪੈਦਾ ਹੋ ਰਹੇ ਹਨ ਉਥੇ ਹੀ ਨਿੱਤ ਨਵੇਂ ਕਲਾਕਾਰ ਆ ਰਹੇ ਹਨ। ਕਲਾ ਦੇ ਖੇਤਰ ਵਿੱਚ ਉਨਾਂ ਦੀ ਪਹਿਚਾਣ ਵੀ ਚੰਂਦ ਮਿੰਟਾਂ ਦੀ ਆਈ ਹਨੇਰੀ ਵਾਂਗ ਹੀ ਬਣ ਰਹਿ ਜਾਂਦੀ ਹੈ। ਕਦੋਂ ਆਈ ਤੇ ਕਦੋਂ ਗਈ ਕਿਸੇ ਨੂੰ ਵੀ ਕੋਈ ਪਤਾ ਨਹੀ ਲਗਦਾ ਪਰ ਕੁਝ ਚਿਹਰੇ ਹੁਣ ਵੀ ਅਜਿਹੇ ਹਨ ਜਿਹੜੇ ਪ੍ਰੰਪਰਾਵਾਦੀ ਰਸਮਾਂ ਨਿਯਮਾਂ ਮੁਤਾਬਿਕ ਪਰਪੱਕ ਕਲਾਸਿਕ ਕਲਾ ਅਨੁਸਾਰ ਆਪਣੇ ਆਪ ਨੂੰ ਢਾਲਦਿਆਂ ਸੁਰ-ਤਾਲ ਦੀ ਚੰਗੀ ਸਮਝ ਰੱਖਦੇ ਹਨ। ਕਲਾ ਦੇ ਖੇਤਰ ਵਿੱਚ ਉਤਰਦੇ ਹਨ,ੳਹ ਸਫਲਤਾ ਦੇ ਅਸਮਾਨ ਨੂੰ ਛੂਹ ਕੇ ਹੀ ਰਹਿਦੇ ਹਨ। ਅਜਿਹੀ ਕਲਾ ਦਾ ਖਜਾਨਾ ਸਾਭੀ ਬੈਠੀ ਸੁਰਤਾਲ ਦੀ ਦੇਵੀ ਗਾਇਕਾ ਵੰਦਨਾ ਸਿੰਘ, ਜਦੋਂ ਇੱਕ ਸੁਰ ਹੋ ਕੇ ਕੋਈ ਗੀਤ ਛੇੜਦੀ /ਗਾਉਦੀ ਹੈ ਤਾਂ ਉਸ ਦੀ ਸੁਰੀਲੀ ਦੇ ਮਿੱਠੀ ਆਵਾਜ ਦਾ ਅੰਦਾਜ਼ ਸੁਣਨ ਵਾਲਿਆਂ ਦੇ ਦਿਲ ਕੀਲ ਦੇ ਰੱਖ ਦਿੰਦੀ ਹੈ। ਵੰਦਨਾ ਸਿੰਘ ਅੱਜ ਦੇ ਸਮੇਂ ਬੇਸੱਕ ਕਿਸੇ ਜਾਣ-ਪਹਿਚਾਣ ਦਾ ਮੁਹਥਾਜ ਨਹੀ, ਜਿਸ ਤਰਾਂ ਦੀ ਉਸ ਅੰਦਰ ਕਲਾ ਹੈ। ਉਸ ਅਨੁਸਾਰ ਉਸ ਨੂੰ ਇਸ ਖੇਤਰ ਵਿੱਚ ਜਿੰਨੀ ਪ੍ਰਸਿੱਧੀ ਮਿਲਣੀ ਚਾਹੀਦੀ ਸੀ,ਹਾਲੇ ਉਨੀ ਨਹੀ ਮਿਲੀ ਪਰ ਫਿਰ ਵੀ ਉਸ ਦੀ ਗਾਇਕੀ ਆਦਾਕਾਰੀ ਦੀ ਹਰ ਪਾਸੇ ਤਾਰੀਫ ਹੰੁਦੀ ਹੈ। ਕੁਝ ਦਿਨ ਪਹਿਲਾਂ ਉਨਾਂ ਨਾਲ ਹੋਈ ਇੱਕ ਮੁਲਾਕਾਤ ਦੌਰਾਨ ਜੀਵਨ ਰੂਪੀ ਸਬਦਾਂ ਤੋਂ ਉਨਾਂ ਦੇ ਗਾਇਕੀ ਰੰਗ ਮੰਂਚ ਆਦਿ ਦੇ ਸਫਰ ਬਾਰੇ ਜਾਨਣ ਦਾ ਮੌਕਾ ਮਿਲਿਆ। ਵੰਦਨਾ ਸਿੰਘ ਦਾ ਜਨਮ ਤਿੰਨ ਕੁ ਦਹਾਕੇ ਪਹਿਲਾਂ ਪਿਤਾ ਸਤਵੀਰ ਕੁਮਾਰ ਦੇ ਘਰ ਮਾਤਾ ਕਾਂਤਾ ਦੇਵੀ ਦੀ ਕੁੱਖੋਂ ਸਾਹੀ ਸਹਿਰ ਪਟਿਆਲਾ ਵਿਖੇ ਹੋਇਆ। ਜਿਸ ਦੀ ਸ਼ਾਦੀ ਅਦਾਕਾਰ ਰੰਗ ਮੰਚ ਦੀ ਉਘੀ ਸਖਸੀਅਤ ਮਾਲਵਿੰਦਰ ਨਾਲ ਹੋਈ। ਵੰਦਨਾ ਸਿੰਘ ਦਾ ਪਤੀ ਆਪ ਵਧੀਆ ਕਲਾਕਾਰ ਹੈ। ਜਿਸ ਕਰਕੇ ਵੰਦਨਾ ਸਿੰਘ ਨੂੰ ਇਸ ਖੇਤਰ ਵਿੱਚ ਆਪਣੇ ਪਤੀ ਦੀ ਪੂਰੀ ਹੱਲਾ ਸੇਰੀ ਰਹੀ ਹੈ। ਵੰਦਨਾ ਸਿੰਘ ਨੇ ਆਪਣੇ ਇਸ ਸਫਰ ਬਾਰੇ ਦੱਸਿਆ ਕਿ ਉਸ ਨੂੰ ਛੋਟੇ ਹੰੁਦਿਆਂ ਹੀ ਕਲਾ ਨਾਲ ਮੋਹ ਪੈ ਗਿਆ ਸੀ। ਜਿਸ ਨੇ ਬਤੌਰ ਆਰਟਿਸ਼ਟ ਛੋਟੀ ਉਮਰ ਤੋਂ ਹੀ ਰੰਂਗ ਮੰਚ ਕਰਨਾ ਸੁਰੂ ਕਰ ਦਿੱਤਾ ਸੀ। ਉਘੇ ਨਾਟਕਕਾਰ ਪ੍ਰਾਣ ਸਭਰਵਾਲ ਜੀ ਦੀ ਦੇਖ-ਰੇਖ ਹੇਠ ਛੇਵੀਂ ਕਲਾਸ ਤੋਂ ਹੀ ਸਟੇਜੀ ਨਾਟਕ ਕਰਦਿਆਂ ਪਹਿਲਾ ਨਾਟਕ ਦਾਇਰੇ 12 ਸਾਲ ਦੀ ਉਮਰ ਵਿੱਚ ਸੈਂਟਰਲ ਲਾਈਬਰੇਰੀ ਪਟਿਆਲਾ ਵਿਖੇ ਕੀਤਾ। ਉਸ ਤੋਂ ਬਾਅਦ ਸਹੀਦੇ ਆਜਮ ਭਗਤ ਸਿੰਘ ਸਟੇਜੀ ਨਾਟਕਾਂ ਵਿੱਚ ਵੱਖੋ-ਵੱਖਰੀਆਂ ਭੂਮਿਕਾਵਾਂ ਨਿਭਾ ਕੇ ਦਰਸ਼ਕਾਂ ਵਿੱਚ ਵਾਹ-ਵਾਹ ਖੱਟੀ। ਇਸੇ ਦੌਰਾਨ ਵੰਦਨਾ ਸਿੰਘ ਨੇ ਰੰਂਗ ਮੰਚ ਕਰਦਿਆਂ ਹੋਰ ਬਹੁਤ ਸਾਰੇ ਨਾਟਕ ਖੇਡੇ। ਪਰ ਵੰਦਨਾ ਸਿੰਘ ਵਿੱਚ ਕਿਤੇ ਨਾ ਕਿਤੇ ਗਾਇਕ ਬਣਨ ਦਾ ਸੁਪਨਾ ਅੰਗੜਾਈ ਲੈ ਰਿਹਾ ਸੀ। ਜਿਸ ਕਰਕੇ ਵੰਦਨਾ ਸਿੰਘ ਗਾਇਕੀ ਖੇਤਰ ਵਿੱਚ ਕਦਮ ਰੱਖਦਿਆਂ ਆਪਣੇ ਟੀਚਰ ਡਾ. ਅਖਿਲੇਸ਼ ਬਾਤਿਸ ਦੀ ਸਾਈ ਸੰਗੀਤ ਅਕੈਡਮੀ ਵਿੱਚ ਕਾਫੀ ਕੁਝ ਗਾਇਕੀ ਬਾਰੇ ਸਿੱਖਿਆ ਅਤੇ ਡਾਈਰਕੈਟਰ ਗੁਲਜਾਰ ਪਟਿਆਲਵੀ ਦੀ ਨਿਰਦੇਸ਼ਨਾ ਹੇਠ ਗੁਰੂ ਮਾਨਿਓ ਗ੍ਰੰਂਥ ਵਿੱਚ ਭਿਖਾਰਨ ਦਾ ਰੋਲ ਅਦਾ ਕੀਤਾ। ਜਿਵੇਂ-ਜਿਵੇਂ ਵੰਦਨਾ ਸਿੰਘ ਦੀਆਂ ਪੜਾਈ ਵਿੱਚ ਸਰਗਰਮੀਆਂ ਵਧਦੀਆਂ ਗਈਆਂ। ਉਵੇ ਹੀ ਉਸ ਦਾ ਕਲਾ ਖੇਤਰ ਨਾਲ ਵੀ ਗੂੜਾ ਵਾਹ-ਵਾਸਤਾ ਪੈ ਗਿਆ। ਸੰਮੀ ਵਿੱਚ ਗੋਲਡ ਮੈਡਲਿਸਟ ਵੰਦਨਾ ਸਿੰਘ ਨੇ ਅੱਠਵੀਂ ਕਲਾਸ ਵਿੱਚ ਪੜਦਿਆਂ ਹੈਦਾਰਾਬਾਦ ਵਿਖੇ ਇੱਕ ਪ੍ਰੋਗਰਾਮ ਵਿੱਚ ਉਸ ਨੂੰ ਵਧੀਆ ਕਲਾਕਾਰ ਦੇ ਤੌਰ ’ਤੇ ਇਨਾਮ ਹਾਸਿਲ ਹੋਇਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵੀ ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਮਰਾੜਾਂ ਵਾਲਾ ਵੱਲੋਂ ਉਸ ਨੂੰ ਸੰਮੀ ਦੇ ਤੌਰ ’ਤੇ ਸਨਮਾਨਿਤ ਕੀਤਾ ਗਿਆ ਤੇ ਸਕਾਊਟ ਐਂਡ ਗਾਈਡ ਬੈਸਟ ਕਰੈਡਿਟ ਰਾਜ ਪੁਰਸ਼ਕਾਰ ਤੇ ਐਨ.ਸੀ.ਸੀ.ਵਿੱਚ ਆਲ ਕੈਟਾਗਿਰੀ ਵਿੱਚ ਬੈਸਟ ਕਰੈਡਿਟ ਦੇ ਤੌਰ ’ਤੇ ਸਨਮਾਨ ਹਾਸਿਲ ਹੈ। ਲੰਮੇ ਸਮੇਂ ਦੀ ਚੁੱਪ ਤੋਂ ਬਾਅਦ ਗਾਇਕਾ ਵੰਦਨਾ ਸਿੰਘ ਮੁੜ ਗਾਇਕੀ ਖੇਤਰ ਵਿੱਚ ਸਰਗਰਮ ਹੋ ਗਈ। ਜਿਸ ਦੇ ਗਾਇਕੀ ਦਾ ਸਫਰ ਸਾਲ 2006 ਵਿੱਚ ਸੁਰੂ ਹੋਇਆ ਸੀ ਪਰ ਇੱਕ ਗਾਣੇ ਦੀ ਸੂਟਿੰਗ ਕਰਦੇ ਸਮੇਂ ਸੱਟ ਲੱਗ ਗਈ। ਜਿਸ ਕਰਕੇ ਉਸ ਨੂੰ ਉਸ ਸਮੇਂ ਘਰ ਵਾਪਿਸ ਆਉਣਾ ਪਿਆ। ਸੰਗੀਤ ਸਟਾਰ ਦੀ ਪੂਰੀ ਟੀਮ ਆਵਾਜ ਏ ਅੰਦਾਜ ਦੇ ਪੂਰੇ ਫਾਈਨ ਸਨ। ਇਸ ਦੀ ਸੁਰੀਲੀ ਆਵਾਜ ਵਿੱਚ ਪਹਿਲਾ ਡਿਊਟ ਗੀਤ ਕੱਪੜਿਆਂ ਨੂੰ ਗਾਰਾ,ਕਲਾਕਾਰ ਬਲਜੀਤ ਬਨੇਰਾ,ਗੀਤਕਾਰ ਸੇਰਾ ਖੇੜੀ ਸੋਢੀਆਂ,ਦੂਜਾ ਗੀਤ ਮੈਨੂੰ ਚੱਟ ਲੈ ਤਲੀ ’ਤੇ ਧਰ ਕੇ,ਗਾਇਕ ਤੇ ਪੇਸ਼ਕਾਰ ਬਿੱਟੂ ਖੰਨੇਵਾਲਾ,ਸੱਜਰੀ ਮਹਿੰਦੀ, ਮੁੰਡੇ ਮਾਰਦੇ ਸੀਟੀਆਂ,ਕਰਜਾ ਵਰਸਿਜ ਸਰਕਾਰਾਂ,ਡਿਊਟ ਗਾਇਕ ਸੇਮੀ ਰਾਜਪੁਰੀਆ,ਮਬਾਇਲ ਗਾਇਕ ਦਵਿੰਦਰ ਬੱਲ,ਈ.ਟੀ.ਟੀ,ਵਿਚੋਲਾ,ਯੋਗਰਾਜ ਸੰਧੂ,ਭਾਗਾਂ ਵਾਲਾ ਦਿਨ,ਵੈਲੀ ਜੱਟ,ਹੈਲੋ-ਹੈਲੋ ਪੰਜਾਬ ਆਦਿ ਗੀਤ ਗਾਇਕਾ ਵੰਦਨਾ ਸਿੰਘ ’ਤੇ ਵੱਖ-ਵੱਖ ਕਲਾਕਾਰਾਂ ਦੀਆਂ ਆਵਾਜਾਂ ਵਿੱਚ ਰਿਕਾਰਡ ਹੋਏ। ਹਾਲ ਹੀ ਵਿੱਚ ਰਲੀਜ਼ ਹੋਈ ਲਘੂ ਫਿਲਮ ਤਰੇੜਾਂ ਵਿੱਚ ਵੀ ਕੰਮ ਕਰਨ ਦਾ ਮੌਕਾ ਮਿਲਿਆ। ਜਿਹੜੀ ਦਰਸਕਾਂ ਨੇ ਕਾਫੀ ਪਸੰਦ ਕੀਤੀ। ਆਉਣ ਵਾਲੇ ਸਮੇਂ ਵਿੱਚ ਇਹ ਕਲਾਕਾਰ ਕੁਝ ਫਿਲਮਾਂ ਆਟੇ ਦੀ ਲਿੱਬੜੀ ਡੱਬੀ, ਕੰਧਾਂ ਦੇ ਪਰਛਾਵੇਂ ਆਦਿ ਵਿੱਚ ਦਰਸਕਾਂ ਨੂੰ ਨਜ਼ਰ ਆਉਣਗੇ। ਵੰਦਨਾ ਸਿੰਘ ਫਿਲਮ ਕਲਾਕਾਰ ਗੁਰਪ੍ਰੀਤ ਕੌਰ ਭੰਗੂ, ਮਲਕੀਤ ਰੌਣੀ, ਸਰਦਾਰ ਸੋਹੀ,ਹੌਬੀ ਧਾਲੀਵਾਲ, ਪਰਮਿੰਦਰ ਗਿੱਲ, ਪ੍ਰਾਣ ਸਭਰਵਾਲ ਤੇ ਮੋਹਨ ਕੰਬੋਜ਼ ਆਦਿ ਕਾਲਕਾਰਾਂ ਦੀ ਕਲਾ ਦੀ ਪੂਰੀ ਮੁਰੀਦ ਹੈ। ਉਹ ਆਪਣੇ ਪੜਾਈ ਸਮੇਂ ਦੇ ਸਕੂਲ ਅਧਿਆਪਕਾਂ ਦੀ ਬੇਹੱਦ ਰਿਣੀ ਹੈ ਉਥੇ ਹੀ ਆਪਣੇ ਪਿਤਾ ਦੀ ਸੁਕਰਗੁਜਾਰ ਹੈ। ਜਿਨਾਂ ਨੇ ਉਸ ਨੂੰ ਇਸ ਖੇਤਰ ਵਿੱਚ ਆਉਣ ਲਈ ਹਰ ਤਰਾਂ ਪ੍ਰੇਰਿਤ ਕੀਤਾ।

ਮੁੱਖ ਖਬਰਾਂ