ਪੰਜਾਬ ਦੇ ਨੋਜਵਾਨ 10 ਅਪ੍ਰੈਲ ਨੂੰ ਦਿੱਲੀ ਦਾ KMP ਰੋਡ ਜਾਮ ਕਰਨ ਵੱਧ ਤੋ ਵੱਧ ਪਹੁੰਚਣ : ਨਿਰਮਲ ਸਿੰਘ ਭੂਮਾਲ

15 ਅਪ੍ਰੈਲ ਨੂੰ ਸਿਧਵਾ ਬੇਟ ਦੀ ਦਾਣਾ ਮੰਡੀ 'ਚ ਹੋਵੇਗਾ ਕਿਸਾਨਾ ਦਾ ਇਕੱਠ ਜਗਰਾਉ, (ਕੁਲਵਿੰਦਰ ਸਿੰਘ ਚੰਦੀ) :- ਅੱਜ ਭਾਰਤੀ ਕਿਸਾਨ ਯੂਨੀਅਨ ਡਕੌਦਾ ਬਲਾਕ ਸਿਧਵਾ ਬੇਟ ਦੀ ਵਿਸ਼ੇਸ਼ ਮੀਟਿੰਗ ਨਿਰਮਲ ਸਿੰਘ ਭੂਮਾਲ ਅਤੇ ਬਲਾਕ ਸਿਧਵਾ ਬੇਟ ਦੇ ਪ੍ਰਧਾਨ ਸੁਖਦੇਵ ਸਿੰਘ ਭੂਮਾਲ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਅਗਲੇ ਪ੍ਰੋਗਰਾਮ ਉਲੀਕੇ ਗਏ । ਮੀਟਿੰਗ ਵਿੱਚ ਸਰਬ ਸੰਮਤੀ ਨਾਲ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ 15 ਅਪ੍ਰੈਲ ਨੂੰ ਸਿਧਵਾ ਬੇਟ ਦੀ ਦਾਣਾ ਮੰਡੀ ਵਿੱਚ ਕਿਸਾਨ ਰੈਲੀ ਕੀਤੀ ਜਾ ਰਹੀ ਹੈ । ਜਿਸ ਵਿੱਚ ਕਿਸਾਨੀ ਅੰਦੋਲਨ ਦੌਰਾਨ ਸ਼ਹੀਦੀਆ ਪਾਉਣ ਵਾਲੇ ਕਿਸਾਨਾ ਨੂੰ ਸ਼ਰਧਾਜਲੀ ਭੇਟ ਕੀਤੀ ਜਾਵੇਗੀ । ਮੀਟਿੰਗ ਨੂੰ ਸਬੋਧਨ ਕਰਦਿਆ ਨਿਰਮਲ ਸਿੰਘ ਭੂਮਾਲ ਨੇ ਆਖਿਆ ਕਿ ਮੋਦੀ ਸਰਕਾਰ ਨੇ ਦੇਸ਼ ਨੂੰ ਕਾਰਪੋਰੇਟ ਘੁਰਾਣਿਆ ਕੋਲ ਗਿਰਵੀ ਰੱਖਕੇ ਖੇਤੀ ਵਿਰੋਧੀ ਕਾਲੇ ਕਾਨੂੰਨ ਲਿਆ ਕੇ ਕਿਸਾਨਾਂ ਲਈ ਮੌਤ ਦੇ ਵਰੰਟ ਲਿਆਦੇ ਹਨ । ਜਿਨ੍ਹਾਂ ਨੂੰ ਰੱਦ ਕਰਵਾਉਣ ਲਈ ਪੂਰੇ ਦੇਸ਼ ਦਾ ਕਿਸਾਨ ਦਿੱਲੀ ਦੀਆ ਬਰੂਹਾ ਤੇ ਧਰਨੇ ਲਈ ਬੈਠਾ ਅਤੇ ਕਾਨੂੰਨ ਰੱਦ ਕਰਵਾਕੇ ਹੀ ਵਾਪਸ ਪਰਤਾਗੇ । ਨਿਰਮਲ ਸਿੰਘ ਭੂਮਾਲ ਨੇ 10ਅਪ੍ਰੈਲ ਨੂੰ ਦਿੱਲੀ ਦਾ KMP ਰੋਡ ਜਾਮ ਕਰਨ ਲਈ ਵੱਧ ਤੋ ਵੱਧ ਦਿੱਲੀ ਪਹੁੰਚਣ ਦੀ ਅਪੀਲ ਕੀਤੀ । ਵਾਰਿਆਮ ਸਿੰਘ ਭੂਦੰੜੀ, ਚਰਨਪਾਲ ਸਿੰਘ ਭੂੰਦੜੀ, ਕੇਹਰ ਸਿੰਘ ਤਲਵੰਡੀ ਨੋ ਅਬਾਦ, ਤਾਰਾ ਸਿੰਘ ਰਾਮਪੁਰ, ਸੁਰਿੰਦਰ ਸਿੰਘ ਲੀਲ੍ਹਾ,ਹਾਕਮ ਸਿੰਘ ਗਾਲਿਬ, ਨੰਦ ਸਿੰਘ ਆਦਿ ਹਾਜ਼ਰ ਸਨ ।

ਮੁੱਖ ਖਬਰਾਂ