ਪੰਜਾਬ ਸਰਕਾਰ ਵੱਲੋਂ ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰਨ ਤੇ ਅਧਿਆਪਕਾਂ ਵਿੱਚ ਭਾਰੀ ਰੋਸ-ਖੱਸਣ

ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ ਤਰੁੰਤ ਲਾਗੂ ਹੋਣ ਸੁਲਤਾਨਪੁਰ ਲੋਧੀ , ( ਕੁਲਵਿੰਦਰ ਸਿੰਘ ਚੰਦੀ, ਪ੍ਰਭਕੀਰਤ ਥਿੰਦ) :- ਅਧਿਆਪਕ ਦਲ ਕਪੂਰਥਲਾ ਇਕਾਈ ਦੀ ਵਿਸ਼ੇਸ਼ ਮੀਟਿੰਗ ਸੂਬਾਈ ਮੀਤ ਪ੍ਰਧਾਨ ਗੁਰਮੁੱਖ ਸਿੰਘ ਬਾਬਾ ਅਤੇ ਜਥੇਬੰਦਕ ਸਕੱਤਰ ਹਰਿੰਦਰਜੀਤ ਸਿੰਘ ਜਸਪਾਲ ਦੀ ਅਗਵਾਈ ਹੇਠ ਹੋਈ। ਜਿਸ ਵਿਚ ਜ਼ਿਲਾ ਪ੍ਰਧਾਨ ਮੇਜਰ ਸਿੰਘ ਖੱਸਣ, ਜਨਰਲ ਸਕੱਤਰ ਦਲਜਿੰਦਰ ਜੀਤ ਸਿੰਘ, ਭਾਗ ਸਿੰਘ, ਦੀਪਕ ਆਨੰਦ, ਵਰਿੰਦਰ ਕਾਲੀਆ, ਬਲਜਿੰਦਰ ਸਿੰਘ, ਤੀਰਥ ਸਿੰਘ, ਸੀ.ਐਚ.ਟੀ ਰਣਜੀਤ ਕੌਰ, ਬਲਜਿੰਦਰ ਸਿੱਧਵਾਂ, ਸੁਖਦੇਵ ਲਿੱਟਾਂ, ਗੁਰਪ੍ਰੀਤ ਮਾਨ, ਰਜੇਸ਼ ਸ਼ਰਮਾ, ਬਿਕਰਮਜੀਤ ਸਿੰਘ, ਰਣਜੀਤ ਸਿੰਘ ਤੋਗਾਂਵਾਲ, ਮਨਜੀਤ ਸਿੰਘ, ਗਗਨ ਅਟਵਾਲ, ਬਲਬੀਰ ਸਿੰਘ, ਪ੍ਰਦੀਪ ਚੌਹਾਨ, ਕਮਲਦੀਪ ਬਾਵਾ,ਜੀਵਨ ਪ੍ਰਕਾਸ਼ ਆਦਿ ਅਧਿਆਪਕਾਂ ਨੇ ਭਾਗ ਲੈਂਦਿਆਂ ਆਪਣੀਆਂ ਹੱਕੀ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਪ੍ਰਧਾਨ ਮੇਜਰ ਸਿੰਘ ਖੱਸਣ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਵਿੱਚ ਜਾਣਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ, ਜਿਸ ਨਾਲ ਸਮੁੱਚੇ ਅਧਿਆਪਕਾਂ ਵਿੱਚ ਭਾਰੀ ਰੋਸ ਹੈ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਅਤੇ ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ ਨੂੰ ਤਰੁੰਤ ਲਾਗੂ ਕੀਤਾ ਜਾਵੇ।ਪੀ.ਟੀ.ਆਈ ਅਧਿਆਪਕਾਂ ਨੂੰ ਬੀ.ਪੀ.ਈ.ਓ ਦਫ਼ਤਰਾਂ ਤੋਂ ਸਕੂਲਾਂ ਵਿੱਚ ਤਬਦੀਲ ਕਰਨਾ ਅਤੇ ਈ.ਟੀ.ਟੀ ਪੋਸਟਾਂ ਨੂੰ ਬਹਾਲ ਕੀਤਾ ਜਾਵੇ। ਇਸ ਮੌਕੇ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਵੱਡੇ ਪੱਧਰ ਤੇ ਸੰਘਰਸ਼ ਛੇੜਿਆ ਜਾਵੇਗਾ।

ਮੁੱਖ ਖਬਰਾਂ