ਸਿੱਧਵਾਂ ਬੇਟ ਪੁਲਿਸ ਵੱਲੋਂ ਤੇਜ਼ਧਾਰ ਹਥਿਆਰ ਅਤੇ ਮੋਟਰਸਾਈਕਲ ਸਮੇਤ ਲੁਟੇਰਿਆਂ ਦਾ ਗਿਰੋਹ ਕਾਬੂ

ਜਗਰਾਉਂ (ਸੰਜੀਵ ,ਚੰਦੀ) ਪੁਲਿਸ ਜ਼ਿਲਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀਐੱਸਪੀ ਜਤਿੰਦਰਜੀਤ ਸਿੰਘ ਅਤੇ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਚੌਕੀ ਇੰਚਾਰਜ ਪਿੰਡ ਭੂੰਦੜੀ ਅਤੇ ਉਨ੍ਹਾਂ ਦੀ ਪੁਲਸ ਪਾਰਟੀ ਨੂੰ ਵੱਡੀ ਸਫਲਤਾ ਹਾਸਲ ਹੋਈ । ਕੁਝ ਦਿਨ ਪਹਿਲਾਂ ਥਾਣਾ ਸਿੱਧਵਾਂ ਬੇਟ ਦੇ ਅਧੀਨ ਆਉਂਦੇ ਪਿੰਡ ਗੋਰਸੀਆਂ ਮੱਖਣ ਦੀ ਨਹਿਰ ਤੇ ਪਿਛਲੇ ਕੁਝ ਟਾਇਮ ਤੋਂ ਲੁੱਟ ਖੋਹ ਦੀਅਾਂ ਘਟਨਾਵਾਂ ਵਾਪਰ ਰਹੀਆਂ ਸਨ ।ਲੋਕ ਇਨ੍ਹਾਂ ਲੁੱਟ ਖੋਹ ਦੀਆਂ ਘਟਨਾਵਾਂ ਤੋਂ ਕਾਫੀ ਪ੍ਰੇਸ਼ਾਨ ਸਨ ਇਸ ਘਟਨਾ ਦੇ ਮੱਦੇਨਜ਼ਰ ਪਿੰਡ ਬੁਜ਼ਰਗ ਦੇ ਪਰਮਿੰਦਰ ਸਿੰਘ ਅਤੇ ਉਸਦੀ ਘਰਵਾਲੀ ਠਾਠ ਨਾਨਕਸਰ ਭਰੋਵਾਲ ਕਲਾਂ ਤੋਂ ਵਾਪਸ ਆ ਰਹੇ ਸਨ ,ਗੋਰਸੀਆਂ ਮੱਖਣ ਪਿੰਡ ਦੀ ਨਹਿਰ ਤੇ ਜਦੋਂ ਪੁੱਜੇ ਤਾਂ ਤਿੰਨ ਵਿਅਕਤੀਆਂ ਵੱਲੋਂ ਉਨ੍ਹਾਂ ਨੂੰ ਘੇਰ ਲਿਆ ਗਿਆ , ਉਨ੍ਹਾਂ ਪਾਸੋਂ ਉਨ੍ਹਾਂ ਦਾ ਕੀਮਤੀ ਸਾਮਾਨ ,ਨਕਦੀ ਅਤੇ ਮੋਬਾਇਲ ਖੋਹ ਲਿਆ । ਜਿਸ ਦੀ ਲਿਖਤੀ ਦਰਖਾਸਤ ਪੀਡ਼ਤ ਪਰਿਵਾਰ ਨੇ ਸੰਬੰਧਤ ਥਾਣੇ ਦੇਣ ਉਪਰੰਤ ਖ਼ੁਦ ਵੀ ਲੁਟੇਰਿਆਂ ਦੀ ਭਾਲ ਜਾਰੀ ਰੱਖੀ । ਅੱਜ ਫੇਰ ਲੁਟੇਰਿਆਂ ਵੱਲੋਂ ਲੁੱਟਣ ਦੀ ਨੀਅਤ ਨਾਲ ਪਿੰਡ ਗੋਰਸੀਆਂ ਮੱਖਣ ਨੇੜੇ ਨਹਿਰ ਦੇ ਲਾਗੇ ਗੇੜੀ ਲਗਾ ਰਹੇ ਸਨ । ਪੀਡ਼ਤ ਪਰਿਵਾਰ ਵੱਲੋਂ ਇਨ੍ਹਾਂ ਨੂੰ ਪਛਾਣ ਲਿਆ ਗਿਆ ਅਤੇ ਇਸ ਦੀ ਸੂਚਨਾ ਥਾਣਾ ਸਿੱਧਵਾਂ ਬੇਟ ਨੂੰ ਦਿੱਤੀ ਅਤੇ ਇਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ , ਜਦ ਲੁਟੇਰਿਆਂ ਨੂੰ ਆਪਣੇ ਪਿੱਛੇ ਆ ਰਹੇ ਨੌਜਵਾਨਾਂ ਦੀ ਭਿਣਕ ਪਈ ਤਾਂ ਉਨ੍ਹਾਂ ਨੇ ਆਪਣੀ ਜਾਨ ਬਚਾਉਣ ਲਈ ਮੋਟਰਸਾਈਕਲ ਨੂੰ ਭਜਾ ਲਿਆ , ਪੁਲੀਸ ਵੱਲੋਂ ਵੀ ਬੜੀ ਸੂਝ ਬੂਝ ਨਾਲ ਇਨ੍ਹਾਂ ਦਾ ਪਿੱਛਾ ਕੀਤਾ ਗਿਆ। ਕਾਫੀ ਜੱਦੋ ਜਹਿਦ ਤੋਂ ਬਾਅਦ ਪਿੰਡ ਗੁੜ੍ਹੇ ਜਾ ਕੇ ਇਨ੍ਹਾਂ ਲੁਟੇਰਿਆਂ ਨੂੰ ਘੇਰ ਲਿਆ ਗਿਆ। ਜਿੱਥੇ ਇਨ੍ਹਾਂ ਦੀ ਰੱਜ ਕੇ ਛਿੱਤਰ ਪਰੇਡ ਕੀਤੀ ਅਤੇ ਦੇਖਦੇ ਹੀ ਦੇਖਦੇ ਕਾਫ਼ੀ ਇਕੱਠ ਹੋ ਗਿਆ ।।ਮੌਕੇ ਤੇ ਪਹੁੰਚ ਕੇ ਪੁਲਸ ਪਾਰਟੀ ਵੱਲੋਂ ਇਨ੍ਹਾਂ ਚੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ । ਇਨ੍ਹਾਂ ਚੋਰਾਂ ਕੋਲੋਂ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਗਏ ਕੁੱਟਮਾਰ ਦੌਰਾਨ ਪ੍ਰਾਪਤ ਕੀਤੀ ਜਾਣਕਾਰੀ ਦੌਰਾਨ ਪੀੜਤ ਨੌਜਵਾਨਾਂ ਨੇ ਦੱਸਿਆ ਇਹ ਚੋਰ ਮੰਨੇ ਹਨ ਕਿ ਉਹ ਮੋਗਾ ਜ਼ਿਲ੍ਹਾ ਦੇ ਪਿੰਡ ਚੂਹੜਚੱਕ ਦੇ ਹਨ । ਇਨ੍ਹਾਂ ਤਿੰਨਾਂ ਲੁਟੇਰਿਆਂ ਨੇ ਆਪਣਾ ਨਾਮ ਜਗਦੀਪ ਸਿੰਘ , ਪ੍ਰਤਾਪ ਸਿੰਘ ਅਤੇ ਜਤਿੰਦਰ ਸਿੰਘ ਦੱਸਿਆ ਹੈ । ਇਨ੍ਹਾਂ ਤਿੰਨਾਂ ਉਪਰ ਮੁਕੱਦਮਾ ਦਰਜ ਕਰ ਲਿਆ ਗਿਆ ਹੈ

ਮੁੱਖ ਖਬਰਾਂ