ਸਰਕਾਰ ਕੋਰੋਨਾ ਦੇ ਨਾਮ 'ਤੇ ਦੁਕਾਨਦਾਰਾਂ ਨੂੰ ਕਰ ਰਹੀ ਤੰਗ ਪ੍ਰੇਸ਼ਾਨ ਪਰ ਆਈਪੀਐਲ ਕਰਵਾਉਣ ਲਈ ਹਰੀ ਝੰਡੀ ਦਿੱਤੀ - ਗੁਰਦੀਪ ਗੋਸ਼ਾ

ਲੁਧਿਆਣਾ (ਸੰਜੀਵ ਵਰਮਾ ) ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਸਰਕਾਰ ਕੋਰੋਨਾ ਵਾਇਰਸ ਦੇ ਨਾਮ ‘ਤੇ ਦੁਕਾਨਦਾਰਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਪਰ ਇੰਡੀਅਨ ਪ੍ਰੀਮੀਅਰ (ਆਈਪੀਐਲ) ਕਰਵਾਉਣ ਲਈ ਆਗਿਆ ਦਿੱਤੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬੇਟਾ ਬੀਸੀਸੀਆਈ ਦਾ ਚੇਅਰਪਰਸਨ ਹੈ ਅਤੇ ਇਸੇ ਕਾਰਨ ਕਰਕੇ ਆਈਪੀਐਲ ਉੱਤੇ ਕੋਈ ਪਾਬੰਦੀਆਂ ਨਹੀਂ ਹਨ। ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਪੱਛਮੀ ਬੰਗਾਲ ਅਤੇ ਹੋਰ ਰਾਜਾਂ ਵਿੱਚ ਭਾਰੀ ਰਾਜਨੀਤਿਕ ਰੈਲੀਆਂ ਹੋਈਆਂ ਸਨ ਅਤੇ ਕੋਈ ਕੋਰੋਨਾ ਨਹੀਂ ਸੀ ਪਰ ਦੁਕਾਨਦਾਰਾਂ, ਵਪਾਰੀਆਂ ਉੱਤੇ ਪਾਬੰਦੀਆਂ ਲਗਾਈਆਂ ਗਈਆਂ ਹਨ | ਦੁਪਹਿਰ 5 ਵਜੇ ਤੋਂ ਬਾਅਦ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਆਗਿਆ ਨਹੀਂ ਹੈ ਪਰ ਦੇਰ ਰਾਤ ਤੱਕ ਸ਼ਰਾਬ ਦੇ ਠੇਕੇ ਖੁੱਲ੍ਹੇ ਰਹਿੰਦੇ ਹਨ | ਸਰਕਾਰ ਨੇ ਕੋਵਿਡ 19 ਪਾਬੰਦੀਆਂ ਲਈ ਦੋਗਲੀ ਨੀਤੀ ਅਪਣਾਈ ਹੋਈ ਹੈ I ਗੁਰਦੀਪ ਗੋਸ਼ਾ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਈਪੀਐਲ ‘ਤੇ ਪਾਬੰਦੀ ਲਗਾਏ ਜਿਸ ਕਾਰਨ ਬਿਮਾਰੀ ਫੈਲਣ ਦਾ ਖ਼ਤਰਾ ਟਲ ਸਕੇ | ਇਸ ਮੌਕੇ ਵਰੁਣ ਮਲਹੋਤਰਾ, ਹਰਪ੍ਰੀਤ ਸਿੰਘ, ਸ਼ਹਿਨਾਜ਼ ਸਿੰਘ, ਸਿਮਰ ਅਹੂਜਾ, ਮਲਕੀਤ ਸਿੰਘ, ਜਸਪ੍ਰੀਤ ਸਿੰਘ, ਗੁਰਮਤਿ ਸਿੰਘ, ਜਸਵੰਤ ਸਿੰਘ, ਹਰਵਿੰਦਰ ਸਿੰਘ, ਕਰਨ ਅਤੇ ਹੋਰ ਹਾਜ਼ਰ ਸਨ

ਮੁੱਖ ਖਬਰਾਂ