ਇਟਲੀ ਦੇ ਸੂਬਾ ਲਾਸੀਓ ਦੇ ਸ਼ਹਿਰ ਲਾਤੀਨਾ ਵਿਖੇ ਮਜ਼ਦੂਰਾਂ ਦੇ ਹੱਕ ਵਿੱਚ ਹੱਥਾਂ ਦ‍ਾ ਚਿੰਨ੍ਹ ਬਣਾਇਆ ਗਿਆ

ਮਿਲਾਨ (ਦਲਜੀਤ ਮੱਕੜ) ਇਟਲੀ ਯੂਰਪ ਦਾ ਉਹ ਦੇਸ਼ ਹੈ ਜੋ ਕਿ ਵਿਦੇਸ਼ੀਆਂ ਨੂੰ ਆਪਣੇ ਦੇਸ਼ ਵਿੱਚ ਕੰਮ ਅਤੇ ਰਹਿਣ ਲਈ ਨਿਵਾਸ ਆਗਿਆ ਦਿੰਦਾ ਹੈ ਪਰ ਇੱਥੋਂ ਦੇ ਕੁਝ ਮਾਲਕਾਂ ਦੁਆਰਾ ਕੰਮਾਂ ਤੇ ਕਈ ਵਾਰ ਕਾਮਿਆਂ ਨਾਲ ਧੱਕਾ ਵੀ ਕੀਤਾ ਜਾਂਦਾ ਹੈ, ਵਿਦੇਸ਼ੀਆਂ ਦੀ ਜ਼ਿਆਦਾ ਆਮਦ ਹੋਣ ਕਰ ਕੇ ਮਾਲਕ ਕਾਮਿਆਂ ਨੂੰ ਪੈਸੇ ਵੀ ਘੱਟ ਦਿੰਦੇ ਹਨ, ਅਤੇ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਵੀ ਕਰਦੇ ਹਨ, ਜਿਸ ਕਰਕੇ ਇਟਲੀ ਵਿੱਚ ਕਈ ਮਜ਼ਦੂਰ ਸੰਗਠਨ ਵੀ ਬਣੇ ਹੋਏ ਹਨ,ਜ਼ੋ ਸਮੇਂ ਸਮੇਂ ਤੇ ਮਜ਼ਦੂਰਾਂ ਲਈ ਆਵਾਜ਼ ਬੁਲੰਦ ਕਰਦੇ ਹਨ, ਬੀਤੇ ਦਿਨੀਂ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਲਈ ਅਤੇ ਉਨ੍ਹਾਂ ਦੇ ਸ਼ੋਸ਼ਣ ਨੂੰ ਰੋਕਣ ਲਈ ਇਟਲੀ ਦੇ ਸ਼ਹਿਰ ਲਾਤੀਨਾ ਵਿਖੇ ਕਾਫੀ ਹੱਥਾਂ ਦੇ ਨਾਲ ਬਣਾਏ ਚਿੰਨ੍ਹ ਦਾ ਉਦਘਾਟਨ ਕੀਤਾ ਗਿਆ ,ਇਸ ਮੌਕੇ ਵਿੱਚ ਭਾਰਤੀ ਭਾਈਚਾਰੇ ਨਾਲ ਸਬੰਧਤ ਅਤੇ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਲਈ ਬਣੀ ਏਕ ਨੂਰ ਇੰਡੀਅਨ ਕਮਿਊਨਟੀ ਇਟਾਲੀਆ ਦੇ ਪ੍ਰਧਾਨ ਹਰਭਜਨ ਸਿੰਘ ਘੁੰਮਣ ਨੇ ਵੀ ਸ਼ਿਰਕਤ ਕੀਤੀ,ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਭਜਨ ਸਿੰਘ ਘੁੰਮਣ ਨੇ ਦੱਸਿਆ ਕਿ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਲਈ ਇਟਲੀ ਦੇ ਸ਼ਹਿਰ ਲਾਤੀਨਾ ਦੇ ਮੇਨ ਚੌੰਕ ( ਬੱਸ ਸਟੈਂਡ ਦੇ ਨੇੜੇ) ਵਿਖੇ ਇਹ ਚਿੰਨ੍ਹ ਸਥਾਪਤ ਕੀਤਾ ਗਿਆ ਹੈ ਜਿਸ ਦਾ ਮਕਸਦ ਇਟਲੀ ਦੇ ਮਾਲਕਾਂ ਨੂੰ ਮਜ਼ਦੂਰਾਂ ਹੱਕਾਂ ਅਤੇ ਆ ਰਹੀਆਂ ਸਮੱਸਿਆਵਾਂ ਪ੍ਰਤੀ ਜਾਣੂ ਕਰਵਾਉਣਾ ਹੈ,ਇਸ ਮੌਕੇ ਪਾਓਲੋ ਮਸੀਨੀ ਪ੍ਰਧਾਨ ਬੀਪੀਏ ਰੋਮਾ,ਅਨਤੌਨੀਓ ਪਰੇਨਤੀ ਮੈਂਬਰ ਯੂਰਪੀਅਨ ਕਮਿਸ਼ਨ, ਲਾਤੀਨਾ ਸ਼ਹਿਰ ਦੇ ਮੇਅਰ ਦਾਮੀਨੋ ਕੋਲੈਤਾ,ਮਾਰਤਾ ਬੌਨਾਫੌਨੀ ਕੌਂਸਲਰ ਸੂਬਾ ਲਾਸੀਓ,ਮਾਓਰੀਸੀਓ ਫਾਲਕੋ ਡੀ,ਸੀ (ਪਰਫੈਤੋ) ਲਾਤੀਨਾ ਸ਼ਹਿਰ,ਰੰਬੇਂਰਤੋ ਲੋਵੀਨੋ ਜਨਰਲ ਸੈਕਟਰੀ ਸੀਜੀਆਈਐਲ ਰੋਮਾ,ਜੋਆਵਨੀ ਜੌਆ ਜਰਨਲ ਸੈਕਟਰੀ ਸੀਜੀਆਈਐਲ ਲਾਤੀਨਾ ਅਤੇ ਫਰਾਂਜੀਨੋਨੇ, ਮਾਡਰਨ ਟਾਈਮਜ਼ ਸਟੱਡੀ ਸੈਂਟਰ ਦੇ ਪ੍ਰਧਾਨ ਸਮਾਜ ਸ਼ਾਸਤਰੀ ਮਾਰਕੋ ਓਮਿਜੋ਼ਲੋ,ਫਰਾਂਕੋ ਗਬਰੀਏਲੀ ਕੌਂਸਲ ਸਹਾਇਕ ਸਕੱਤਰ ਗਣਤੰਤਰ ਅਥਾਰਟੀ, ਲਾਸੀਓ ਸੂਬੇ ਦੇ ਲੈਂਬਰ ਕੌਂਸਲਰ ਕਲਾਉਦੀਓ ਦੀ ਬੇਰਾਰਦੀਨੋ ਅਤੇ ਬਲਬੀਰ ਸਿੰਘ ਆਦਿ ਇਸ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਸਨ,ਇਸ ਮੌਕੇ ਹਰਭਜਨ ਸਿੰਘ ਘੁੰਮਣ ਨੇ ਖੁਸ਼ੀ ਜ਼ਾਹਰ ਕਰਦਿਆਂ ਦੱਸਿਆ ਕਿ ਮਜ਼ਦੂਰਾਂ ਦੇ ਹੱਕਾਂ ਦੀ ਅਵਾਜ਼ ਹੁਣ ਹੋਰ ਬੁਲੰਦ ਹੋਵੇਗੀ ਉਨ੍ਹਾਂ ਕਿਹਾ ਕਿ ਭਾਰਤੀ ਭਾਈਚਾਰੇ ਦੇ ਲੲੀ ਮਾਰਕੋ ਓਮਿਜੋ਼ਲੋ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਅਤੇ ਹਮੇਸ਼ਾ ਮਜ਼ਦੂਰਾਂ ਨਾਲ ਹੋ ਰਹੀਆਂ ਧੱਕੇਸ਼ਾਹੀ ਦਾ ਡੱਟ ਕੇ ਵਿਰੋਧ ਕਰਦਾ ਰਿਹਾ ਹੈ।

ਮੁੱਖ ਖਬਰਾਂ