ਗੁਰਮੀਤ ਕੌਰ ਅੇੈਸ.ਪੀ (ਅਪਰੇਸ਼ਨ ) (CAW) ਲੁਧਿਆਣਾ ਦਿਹਾਤੀ ਦੀ ਮਾਤਾ ਦਾ ਅੰਤਿਮ ਸਸਕਾਰ ਜੱਦੀ ਪਿੰਡ ਬੁਟਾਹਰੀ ਵਿਖੇ ਹੋਇਆ

ਪੁਲਿਸ ਦੇ ਉੱਚ ਅਧਿਕਾਰੀਆਂ ,ਰਾਜਨੀਤਿਕ ,ਧਾਰਮਿਕ ਆਗੂ ਪੁੱਜੇ ਜਗਰਾਉਂ /ਡੇਹਲੋ ( ਸੰਜੀਵ ਵਰਮਾ /ਪਰਮਜੀਤ ਸਿੰਘ ਗਰੇਵਾਲ ) 'ਮਾਂ ਵਰਗਾ ਮੀਤ ਨਾ ਕੋਈ, ਮਾਂ ਵਰਗੀ ਅਸੀਸ ਨਾ ਕੋਈ' ਬੀਤੇ ਦਿਨੀਂ ਐੱਸ ਪੀ ਮੈਡਮ ਗੁਰਮੀਤ ਕੌਰ ਦੇ ਮਾਤਾ ਸੁਖਦੇਵ ਕੌਰ ਦਾ ਅਚਾਨਕ ਬਿਮਾਰ ਹੋਣ ਕਾਰਨ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ , ਪਿੰਡ ਬੁਟਾਹਰੀ ਨੇੜੇ ਡੇਹਲੋਂ , ਜ਼ਿਲ੍ਹਾ ਲੁਧਿਆਣਾ ਵਿਖੇ ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਹੋਇਆ । ਮੈਡਮ ਗੁਰਮੀਤ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਇਸ ਮੌਕੇ ਐੱਸ ਐੱਸ ਪੀ ਸ੍ਰੀ ਚਰਨਜੀਤ ਸਿੰਘ ਸੋਹਲ, ਐੱਸ ਪੀ ਹੈੱਡਕੁਆਰਟਰ ਹਰਿੰਦਰਪਾਲ ਸਿੰਘ ਪਰਮਾਰ, ਐਸ ਪੀ ਰਾਜਵੀਰ ਸਿੰਘ ,ਐੱਸ ਪੀ ਬਲਵਿੰਦਰ ਸਿੰਘ,ਐੱਸਡੀਐੱਮ ਨਰਿੰਦਰ ਸਿੰਘ ਧਾਲੀਵਾਲ, ਡੀਐੱਸਪੀ ਹੈੱਡਕੁਆਰਟਰ ਮਨਿੰਦਰ ਸਿੰਘ ਬੇਦੀ, ਡੀ ਐੱਸ ਪੀ ਰਾਜੇਸ਼ ਕੁਮਾਰ ਸ਼ਰਮਾ , ਡੀ ਐਸ ਪੀ ਗੁਰਬੰਸ ਸਿੰਘ ਬੈਂਸ ਦਾਖਾ, ਡੀਐੱਸਪੀ ਦਲਜੀਤ ਸਿੰਘ ਵਿਰਕ, ਡੀ ਐਸ ਪੀ ਅਨਿਲ ਕੁਮਾਰ ਭਨੋਟ,ਡੀ ਐੱਸ ਪੀ ਰਾਏਕੋਟ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਲਾਹਕਾਰ ਕੈਪਟਨ ਸੰਦੀਪ ਸੰਧੂ ,ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਐੱਮ ਐੱਲ ਏ ਬੀਬੀ ਸਰਬਜੀਤ ਕੌਰ ਮਾਣੂੰਕੇ, ਸਾਬਕਾ ਕੇਂਦਰੀ ਮੰਤਰੀ ਸਰਦਾਰ ਬੂਟਾ ਸਿੰਘ ਦੀ ਬੇਟੀ ਐਡਵੋਕੇਟ ਗੁਰਕੀਰਤ ਕੌਰ, ਐੱਮ ਐੱਲ ਏ ਦਾਖਾ ਮਨਪ੍ਰੀਤ ਸਿੰਘ ਇਯਾਲੀ ,ਵਾਈਸ ਚੇਅਰਮੈਨ ਮੇਜਰ ਸਿੰਘ ਭੈਣੀ ਵੱਲੋਂ ਮੈਡਮ ਗੁਰਮੀਤ ਕੌਰ ਨਾਲ ਦੁੱਖ ਸਾਂਝਾ ਕੀਤਾ ਗਿਆ । ਇਸ ਤੋਂ ਇਲਾਵਾ ਟਰਾਂਸਪੋਰਟ ਵਿੰਗ ਦੇ ਸਕੱਤਰ ਜਨਰਲ ਬਿੰਦਰ ਮਨੀਲਾ ,ਜੱਟ ਗਰੇਵਾਲ , ਚੇਅਰਮੈਨ ਕਾਕਾ ਗਰੇਵਾਲ , ਐਡਵੋਕੇਟ ਰਮਨਪ੍ਰੀਤ ਸਿੰਘ ਗਿੱਲ , ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ, ਜਗਰਾਉਂ ਪੱਤਰਕਾਰ ਭਾਈਚਾਰਾ ਅਤੇ ਪਿੰਡਾਂ ਦੇ ਪੰਚਾਂ ਸਰਪੰਚਾਂ ਵੱਲੋਂ ਮੈਡਮ ਗੁਰਮੀਤ ਕੌਰ ਨਾਲ ਦੁੱਖ ਸਾਂਝਾ ਕੀਤਾ ਗਿਆ ।

ਮੁੱਖ ਖਬਰਾਂ