ਹਿਮਾਚਲ 'ਚ ਭਾਰੀ ਬਾਰਸ਼ ਪੈਣ ਸਦਕਾ 1561,59 ਫੁੱਟ 'ਤੇ ਪੁੱਜਾ ਭਾਖੜਾ ਡੈਮ 'ਚ ਪਾਣੀ ਦਾ ਪੱਧਰ

ਨੰਗਲ,(ਰਾਮ ਧਨੌਲਾ) : ਬੀਤੇ ਦੋ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਵਿਚ ਮੌਨਸੂਨ ਪੂਰੀ ਤਰ੍ਹਾਂ ਸਰਗਰਮ ਹੋਣ ਕਾਰਨ ਅਤੇ ਭਾਰੀ ਬਾਰਸ਼ ਪੈਣ ਸਦਕਾ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਬੁੱਧਵਾਰ ਸਵੇਰੇ ਛੇ ਵਜੇ ਤਕ 1561,59 ਫੁੱਟ ਦਰਜ ਕੀਤਾ ਗਿਆ ਜੋ ਕਿ ਲੰਘੇ ਵਰ੍ਹੇ ਨਾਲੋਂ ਹਾਲੇ ਵੀ 45.45 ਫੁੱਟ ਘੱਟ ਹੈ। ਬੀਤੇ ਦੋ ਦਿਨਾਂ ਵਿਚ ਹਿਮਾਚਲ ਪ੍ਰਦੇਸ਼ ਵਿਚ ਪਈ ਭਾਰੀ ਬਰਸਾਤ ਕਾਰਨ ਬੀਤੇ ਦੋ ਦਿਨਾਂ ਵਿਚ ਭਾਖੜਾ ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਵਿਚ ਪਾਣੀ ਦਾ ਪੱਧਰ ਕਰੀਬ 8 ਫੁੱਟ ਵਧਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਭਾਖੜਾ ਡੈਮ ਵਿਚ 53950 ਕਿਊਸਿਕ ਫੁੱਟ ਪਾਣੀ ਦੀ ਆਮਦ ਹੋ ਰਹੀ ਹੈ ਅਤੇ ਭਾਖੜਾ ਡੈਮ ਤੋਂ 22064 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਸਾਲ ਇੱਕੀ ਜੁਲਾਈ ਨੂੰ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1607.04 ਫੁੱਟ ਦਰਜ ਕੀਤਾ ਗਿਆ ਸੀ। ਕਾਬਿਲੇ ਜ਼ਿਕਰ ਹੈ ਕਿ ਭਾਖੜਾ ਡੈਮ ਦੀ ਆਮ ਜਲ ਭੰਡਾਰਨ ਸਮਰੱਥਾ 1680 ਫੁੱਟ ਹੈ।

ਮੁੱਖ ਖਬਰਾਂ