ਭਜਨ ਲਾਲ ਵਾਂਗ ਖ਼ਤਮ ਹੋ ਜਾਵੇਗੀ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਪਾਰੀ?

ਨਵੀਂ ਦਿੱਲੀ , ( ਕੁਲਵਿੰਦਰ ਸਿੰਘ ਚੰਦੀ) :- ਕੀ ਆਲ ਇੰਡੀਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਬੀਤੇ ਦਿਨੀਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਐਲਾਨ ਕੇ ਇੱਕ ਵਾਰ ਪੰਜਾਬ ਕਾਂਗਰਸ ਲਈ ਸ਼ਾਇਦ ਕੁਝ ਚੰਗਾ ਕੀਤਾ ਹੋਵੇ, ਪਰ ਪਿਛਲੇ ਚਾਰ ਸਾਲਾਂ ਤੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਹਨ ਤੇ ਕਾਂਗਰਸ ਅੰਦਰ ਇੱਕ ਵੱਡਾ ਚਿਹਰਾ ਵੀ ਆਖਿਆਂ ਜਾ ਸਕਦਾ ਹੈ। ਕਾਂਗਰਸ ਹਾਈ ਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਦੀਆ ਲੱਖ ਕੋਸ਼ਿਸ਼ਾ ਦੇ ਬਾਵਜੂਦ ਵੀ ਨਵਜੋਤ ਸਿੱਧੂ ਨੂੰ ਸੂਬਾ ਕਾਂਗਰਸ ਦੀ ਕਮਾਨ ਸੌਂਪੀ ਗਈ ਹੈ। ਅਜਿਹੀ ਸਥਿਤੀ ਵਿੱਚ, ਕਾਂਗਰਸ ਹਾਈਕਮਾਨ ਦੇ ਇਸ ਫੈਸਲੇ ਤੋਂ ਬਾਅਦ ਇਹ ਅਟਕਲਾਂ ਸ਼ੁਰੂ ਹੋ ਗਈਆਂ ਹਨ ਕਿ ਕੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਲੜੀਆਂ ਜਾਣਗੀਆਂ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਹੀ ਮੁੱਖ ਮੰਤਰੀ ਦਾ ਚਿਹਰਾ ਹੋਣਗੇ? ਕਿਉਂਕਿ ਸਿੱਧੂ ਦੀ ਪ੍ਰਧਾਨਗੀ ਤੋ ਬਾਅਦ ਜਿਹੋ ਜਿਹੀਆ ਪ੍ਰਸਥਿੱਤੀਆ ਬਣਦੀਆ ਜਾ ਰਹੀਆ ਹਨ, ਉਸ ਤੋਂ ਤਾ ਆਜਿਹਾ ਜਾਪਦਾ ਹੈ ਕਿ ਕੈਪਟਨ ਦਾ ਆਜਿਹਾ ਵਾਤੀਰਾ ਕਾਂਗਰਸ ਲਈ ਹੀ ਘਾਤਕ ਸਾਬਤ ਹੋ ਸਕਦਾ ਹੈ, ਕਿਉਂਕਿ ਇਸ ਦਾ ਜਵਾਬ ਕਾਂਗਰਸ ਦੇ 16 ਸਾਲ ਪਹਿਲਾਂ ਕੀਤੇ ਇੱਕ ਫ਼ੈਸਲੇ ਤੋਂ ਪਤਾ ਲੱਗਦਾ ਹੈ। ਕਿਉਂਕਿ ਉਸ ਸਮੇਂ ਵੀ ਹਰਿਆਣਾ ਦੀ ਕਾਂਗਰਸ ਦੇ ਦੋ ਵੱਡੇ ਲੀਡਰਾ ਦੀ ਅੰਦਰੂਨੀ ਲੜਾਈ ਨੇ ਕਿਸੇ ਇੱਕ ਲੀਡਰ ਨੂੰ ਪਾਰਟੀ ਅਲਵਿਦਾ ਕਹਿਣ ਲਈ ਮਜ਼ਬੂਰ ਕਰ ਦਿੱਤਾ ਸੀ ਜਿਸ ਨਾਲ ਹਰਿਆਣਾ 'ਚ ਕਾਂਗਰਸ ਪਾਰਟੀ ਹੀ ਖਤਮ ਹੋ ਗਈ ਸੀ। ਕੀ ਪੰਜਾਬ 'ਚ ਉਸ ਸਮੇ ਵਾਲੀ ਭਜਨ ਲਾਲ ਦੀ ਕਹਾਣੀ ਨੂੰ ਫਿਰ ਤੋਂ ਦੁਹਰਾਉਣ ਦੀ ਗੱਲ ਕਿਉਂ ਹੋ ਰਹੀ ਹੈ? ਹਰਿਆਣਾ ਦੀ ਸਿਆਸੀ ਦੀ ਸ਼ੰਤਰਜ ਦੇ ਮਾਹਰ ਅਤੇ ਰਾਜਨੀਤੀ ਦੇ ਵੱਡੇ ਖਿਡਾਰੀ ਆਖੇ ਜਾਦੇ ਭਜਨ ਲਾਲ ਵੀ 2005 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੂਬਾ ਕਾਂਗਰਸ ਪ੍ਰਧਾਨ ਸੀ। ਕਾਂਗਰਸ ਨੇ ਵਿਧਾਨ ਸਭਾ ਚੋਣਾਂ ਉਨ੍ਹਾਂ ਦੀ ਅਗਵਾਈ ਵਿੱਚ ਲੜੀਆਂ ਸਨ ਅਤੇ 90 ਵਿੱਚੋਂ 67 ਸੀਟਾਂ 'ਤੇ ਜਿੱਤ ਹਾਸਲ ਕੀਤੀ। ਜ਼ਿਆਦਾਤਰ ਵਿਧਾਇਕ ਭਜਨ ਲਾਲ ਦੇ ਸਮਰਥਕ ਸਨ, ਪਰ ਬਾਅਦ ਵਿੱਚ ਭੁਪਿੰਦਰ ਸਿੰਘ ਹੁੱਡਾ ਅਤੇ ਭਜਨ ਲਾਲ ਦੀ ਲੜਾਈ ਵਿੱਚ ਉਹ ਮੁੱਖ ਮੰਤਰੀ ਨਹੀਂ ਬਣ ਸਕੇ ਅਤੇ ਭੁਪਿੰਦਰ ਸਿੰਘ ਹੁੱਡਾ ਮੁੱਖ ਮੰਤਰੀ ਬਣੇ। ਹੁੱਡਾ ਦੇ ਮੁੱਖ ਮੰਤਰੀ ਬਣਦਿਆਂ ਹੀ ਭਜਨ ਲਾਲ ਦੀ ਪਾਰਟੀ ਵਿੱਚੋਂ ਵਿਦਾਈ ਹੋ ਗਈ। ਜਾਣਕਾਰਾਂ ਦਾ ਮੰਨਣਾ ਹੈ ਕਿ ਅਜਿਹੀ ਹੀ ਸਥਿਤੀ ਹੁਣ ਕੈਪਟਨ v ਸਿੱਧੂ ਪੰਜਾਬ ਵਿੱਚ ਬਣ ਗਈ ਹੈ। ਕੀ ਕਹਿਣਾ ਹੈ ਸਿਆਸੀ ਪੰਡਿਤਾ ਦਾ ਰਾਜਨੀਤਿਕ ਦੇ ਮਾਹਰ ਲੋਕ ਕਿਸ ਨਜ਼ਰੀਏ ਨਾਲ ਦੇਖਦੇ ਹਨ ਕੈਪਟਨ ਸਿੱਧੂ ਦੀ ਸਿਆਸੀ ਲੜ੍ਹਾਈ ਨੂੰ ਜੋ ਲੋਕ ਪੰਜਾਬ ਦੀ ਰਾਜਨੀਤੀ ਨੂੰ ਨੇੜਿਓਂ ਸਮਝਦੇ ਹਨ, ਦਾ ਕਹਿਣਾ ਹੈ, ‘ਕਾਂਗਰਸ ਹਾਈ ਕਮਾਂਡ ਨੇ ਮੌਕੇ 'ਤੇ ਹੀ ਫੈਸਲਾ ਲਿਆ ਹੈ, ਪਰ ਸਿੱਧੂ ਦੀ ਤਾਜਪੋਸ਼ੀ ਤੋਂ ਬਾਅਦ ਵੀ ਇਹ ਵੱਡਾ ਸਵਾਲ ਹੈ ਕਿ ਕਾਂਗਰਸ ਵਾਪਸ ਆਵੇਗੀ। ਕਾਂਗਰਸ ਹਾਈਕਮਾਂਡ ਮਹਿਸੂਸ ਕਰਦੀ ਹੈ ਕਿ ਸਿੱਧੂ ਵੱਲੋਂ ਰੇਤ ਮਾਫੀਆ, ਡਰੱਗ ਮਾਫੀਆ ਅਤੇ ਸ਼ਰਾਬ ਮਾਫੀਆ ਖਿਲਾਫ ਲਏ ਸਟੈਂਡ ਨੇ ਉਨ੍ਹਾਂ ਨੂੰ ਲੋਕਾਂ ਵਿੱਚ ਪ੍ਰਸਿੱਧ ਬਣਾਇਆ ਹੈ ਅਤੇ ਉਹ 2022 ਵਿੱਚ ਕਾਂਗਰਸ ਨੂੰ ਸੱਤਾ ਵਿੱਚ ਲਿਆ ਸਕਦੇ ਹਨ। ਅਜਿਹੀ ਸਥਿਤੀ ਵਿੱਚ, ਜੇ ਸਿੱਧੂ ਦੀ ਲੋਕਪ੍ਰਿਅਤਾ ਕਾਰਨ ਕਾਂਗਰਸ ਸੱਤਾ ਵਿੱਚ ਪਰਤਦੀ ਹੈ ਤਾਂ ਸਿੱਧੂ ਦਾ ਮੁੱਖ ਮੰਤਰੀ ਬਣਨਾ ਨਿਸ਼ਚਤ ਹੈ। ਕੀ ਇਹ ਸਭ ਕੁਝ ਕੈਪਟਨ ਨੂੰ ਗੁਵਾਰ ਹੋਵੇਗਾ ਕਿਉਕਿ ਅੱਜ ਦੀਆ ਪ੍ਰਸਥਿੱਤੀਆ ਤੋਂ ਇਉ ਜਾਪਦਾ ਹੈ ਕਿ ਕੈਪਟਨ ਅਮਰਿੰਦਰ ਤੋਂ ਸਭ ਕੁਝ ਦੂਰ ਹੋ ਰਿਹਾ ਹੈ । ਵੱਡੀ ਗਿਣਤੀ ਵਿੱਚ ਕਾਂਗਰਸੀ ਵਿਧਾਇਕ ਵੀ ਅਮਰਿੰਦਰ ਸਿੰਘ ਦੀ ਛੱਤਰੀ ਛੱਡ ਕੇ ਨਵਜੋਤ ਸਿੱਧੂ ਦੀ ਨਵੀਂ ਛੱਤਰੀ ਦਾ ਨਿੱਘ ਮਾਨਣਾ ਨੂੰ ਵੱਧ ਤਰਜੀਹ ਦਿੰਦੇ ਜਾਪਦੇ ਹਨ ਤੇ ਉਸ ਦੇ ਸਮਰਥਨ ਵਿੱਚ ਆਉਣੇ ਸ਼ੁਰੂ ਹੋ ਗਏ ਹਨ। ਹੁਣ ਕੈਪਟਨ ਅਮਰਿੰਦਰ ਸਿੰਘ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਉਹ ਆਪਣੇ ਖੇਮੇ ਵਿੱਚ ਕਿੰਨ੍ਹਾਂ ਵਿਧਾਇਕਾਂ ਦਾ ਸਮਰਥਨ ਜੁਟਾ ਸਕਦੇ ਹਨ। ਕਿਉਂਕਿ ਸੂਬੇ ਦੇ ਜ਼ਿਆਦਾਤਰ ਵਿਧਾਇਕ ਕੈਪਟਨ ਦੀਆ ਆਪ ਹੁਦਰੀਆ ਤੋ ਡਾਢੇ ਪ੍ਰੇਸ਼ਾਨ ਸਨ । ਯਾਦ ਰਹੇ ਕਿ ਪਿਛਲੇ ਸਾਢੇ ਚਾਰ ਸਾਲ ਤੋਂ ਕੈਪਟਨ ਅਮਰਿੰਦਰ ਦਾ ਆਪਣੇ ਮੈਬਰ ਵਿਧਾਇਕਾਂ ਨੂੰ ਮਿਲਣ ਦਾ ਵਕਤ ਨਾ ਦੇਣਾ ਅੱਜ ਕੈਪਟਨ ਨੂੰ ਵੀ ਯਾਦ ਆਉਦਾ ਹੋਵੇਗਾ । ਕਿਉਂਕਿ ਕਈ ਵਿਧਾਇਕ ਤਾ ਆਜਿਹੇ ਵੀ ਹਨ ਜਿਸ ਨੂੰ ਪਿਛਲੇ ਲੰਮੇ ਸਮੇਂ ਤੋਂ ਮੁੱਖ ਮੰਤਰੀ ਦੇ ਨੇੜਿਉ ਦਰਸ਼ਨ ਵੀ ਨਹੀ ਹੋਏ ਹੋਣੇ, ਉਨ੍ਹਾਂ ਲਈ ਤਾ ਸਿੱਧੂ ਰੱਬ ਵਰਗੇ ਸਾਬਤ ਹੋਣਗੇ । ਜਿਨ੍ਹਾਂ ਦੀ ਕਦਰ ਪੈ ਰਹੀ ਹੈ{ ਕੈਪਟਨ ਅਮਰਿੰਦਰ ਮਾਂ ਸੋਨੀਆ ਗਾਂਧੀ ਦੇ ਅਤੇ ਨਵਜੋਤ ਸਿੱਧੂ ਧੀ ਪ੍ਰਿਯੰਕਾ ਗਾਂਧੀ ਦੇ ਕਰੀਬੀ ਨੇ ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਦੇ ਨਾਲ ਹੀ ਚਾਰ ਹੋਰ ਕਾਰਜਕਾਰੀ ਪ੍ਰਧਾਨ ਵੀ ਨਿਯੁਕਤ ਕੀਤੇ ਗਏ ਹਨ। ਕੈਪਟਨ ਬਨਾਮ ਸਿੱਧੂ ਦੀ ਲੜਾਈ ਪੁਰਾਣੀ ਹੈ। ਜਦਕਿ ਕੈਪਟਨ ਅਮਿਰੰਦਰ ਸੋਨੀਆ ਗਾਂਧੀ ਦੇ ਨੇੜਲੇ ਹਨ ਅਤੇ ਨਵਜੋਤ ਸਿੱਧੂ ਪ੍ਰਿਅੰਕਾ ਗਾਂਧੀ ਦੇ ਬਹੁਤ ਨੇੜੇ ਹਨ। ਕਾਂਗਰਸ ਹਾਈਕਮਾਨ ਵਿੱਚ ਇਹ ਮਹਿਸੂਸ ਹੋ ਰਿਹਾ ਹੈ ਕਿ ਅਮਰਿੰਦਰ ਸਿੰਘ ਸ਼ਾਇਦ 2022 ਵਿੱਚ ਉਹ ਕ੍ਰਿਸ਼ਮਾ ਨਹੀਂ ਕਰ ਸਕਣਗੇ ਜੋ ਉਨ੍ਹਾਂ ਨੇ ਸਾਲ 2017 ਵਿੱਚ ਕੀਤਾ ਸੀ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਨਵਜੋਤ ਸਿੱਧੂ ਨੂੰ ਹੁਣ ਪੰਜਾਬ ਕਾਂਗਰਸ ਦੀ ਕਮਾਨ ਸੌਂਪੀ ਗਈ ਹੈ। ਹੁਣ ਕੈਪਟਨ ਦਾ ਰੁੱਖ ਕੀ ਹੋਵੇਗਾ ਇਸ ਦਾ ਇੰਤਜ਼ਾਰ ਸਭ ਨੂੰ ਹੈ?

ਮੁੱਖ ਖਬਰਾਂ