ਕੈਪਟਨ ਵੱਲੋਂ 21 ਵਿਧਾਇਕਾਂ ਨੂੰ ਇਨੋਵਾ ਗੱਡੀਆਂ ਨਵੀਂਆਂ ਦੇਣ ਤੇ ਨਵਜੋਤ ਸਿੱਧੂ ਖੇਮੇ ਦੇ 1 ਵਿਧਾਇਕ ਨੇ ਨਜ਼ਲਾ ਝਾੜਿਆ

ਚੰਡੀਗੜ੍ਹ , ( ਕੁਲਵਿੰਦਰ ਸਿੰਘ ਚੰਦੀ) :- ਪਹਿਲਾਂ ਕਾਗਰਸ ਅੰਦਰ ਚੱਲਿਆਂ ਅੰਦਰੂਨੀ ਕਲੇਸ਼ ਹੁਣ ਸਿੱਧੂ ਨੂੰ ਪ੍ਰਧਾਨਗੀ ਦੇਣ ਤੋਂ ਬਾਅਦ ਇਹ ਕਾਟੋ ਕਲੇਸ਼ ਹੋਰ ਵੱਧਦਾ ਦਿਖਾਈ ਦੇ ਰਿਹਾ ਹੈ, ਦੇ ਚਲਦਿਆਂ ਕਈ ਪੰਜਾਬ ਸਰਕਾਰ ਦੇ ਅਣਗੌਲੇ ਵਿਧਾਇਕਾਂ ਵੱਲੋਂ ਨਵ ਨਿਯੁਕਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪਲੜੇ ਚ ਬੈਠਣ ਵਾਲੇ ਵਿਧਾਇਕ ਮੁੱਖ ਮੰਤਰੀ ਦਫਤਰ ਦੇ ਕੁਝ ਅਧਿਕਾਰੀਆਂ ਤੇ ਨਜ਼ਲਾ ਝੜ ਰਹੇ ਹਨ ਕਿਉਂਕਿ ਉਹ ਦੋਸ਼ ਲਾ ਰਹੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਦੇ ਚਹੇਤੇ ਵਿਧਾਇਕਾਂ ਨੂੰ ਨਵੀਂਆਂ ਇਨੋਵਾ ਗੱਡੀਆਂ ਦੇ ਦਿੱਤੀਆਂ ਹਨ ,ਪਰ ਸਾਨੂੰ ਕਿਉਂ ਨਹੀਂ । ਦੱਸਣਯੋਗ ਹੈ ਕਿ 21 ਵਿਧਾਇਕਾਂ ਨੂੰ ਪੰਜਾਬ ਸਰਕਾਰ ਵੱਲੋਂ ਇਨੋਵਾ ਗੱਡੀਆਂ ਮੁਹੱਈਆ ਕਰਵਾਈਆਂ ਗਈਆਂ ਹਨ । ਜਦੋਂ ਇਸ ਸੰਬੰਧੀ ਮੁੱਖ ਮੰਤਰੀ ਦੇ ਦਫ਼ਤਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਕੁਝ ਵਿਧਾਇਕਾਂ ਦੀਆਂ ਗੱਡੀਆਂ ਦੀ ਖਸਤਾ ਹਾਲਤ ਹੋਣ ਕਾਰਨ ਉਨ੍ਹਾਂ ਦੀਆਂ ਦਰਖਾਸਤਾਂ ਕਾਫ਼ੀ ਟੈਮ ਪਹਿਲਾਂ ਦੀਆਂ ਆਈਆਂ ਹੋਈਆਂ ਸਨ । ਜਿਨ੍ਹਾਂ ਨੂੰ ਲੰਬੇ ਇੰਤਜ਼ਾਰ ਬਾਅਦ ਨਵੀਆਂ ਗੱਡੀਆਂ ਮਿਲੀਆਂ । ਪਰ ਵਿਰੋਧੀ ਖੇਮੇ ਦੇ ਵਿਧਾਇਕ ਵਿਤਕਰਾ ਹੋਣ ਦੀ ਗੱਲ ਆਖ ਰਹੇ ਹਨ।

ਮੁੱਖ ਖਬਰਾਂ