ਅੇੈਮ.ਅੇੈਲ.ਏ ਮਨਪ੍ਰੀਤ ਇਯਾਲੀ ਨੇ ਪਿੰਡ ਗੁੜੇ ਦੀ ਖੇਡ ਕਲੱਬ ਨੂੰ ਖੇਡਾਂ ਦੇ ਸਮਾਨ ਲਈ ਨਿੱਜੀ ਜੇਬ ਚੋ 1,00,000 ਰੁਪਏ ਦੀ ਦਿੱਤੀ ਮਦਦ

ਮੁੱਲਾਪੁਰ ਦਾਖਾ (ਸੰਜੀਵ ਵਰਮਾ ) ਸ੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਦਾਖਾ ਤੋਂ ਨੌਜਵਾਨ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਅੱਜ ਖੇਡ ਪਾਰਕ ਪਿੰਡ ਗੁੜੇ ਵਿਖੇ ਨੌਜਵਾਨ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆ। ਕਲੱਬ ਵੱਲੋਂ ਫ਼ੁੱਟਬਾਲ,ਵਾਲੀਬਾਲ,ਹਾਕੀ ਅਤੇ ਕ੍ਰਿਕਟ ਲਈ ਲੋੜੀਂਦੀਆਂ ਖੇਡ ਕਿੱਟਾਂ ਦੀ ਮੰਗ ਕਰਨ ਤੇ ਇਯਾਲੀ ਨੇ ਆਪਣੀ ਨਿੱਜੀ ਜੇਬ ਵਿਚੋਂ 1,00,000(ਇਕ ਲੱਖ) ਰੁਪਏ ਦੀ ਸਹਾਇਤਾ ਵੀ ਦਿੱਤੀ।ਇਸ ਮੌਕੇ ਵਿਧਾਇਕ ਇਯਾਲੀ ਨੇ ਕਿਹਾ ਕਿ ਨੌਜਵਾਨ ਖਿਡਾਰੀਆਂ ਨੂੰ ਖੇਡਾਂ ਦੇ ਸਮਾਨ ਲਈ ਕਦੇ ਵੀ ਪੈਸਿਆ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਕਿਉਕਿ ਸਾਡੇ ਖਿਡਾਰੀ ਹੀ ਸਾਡੇ ਦੇਸ਼ ਦਾ ਅਸਲੀ ਸਰਮਾਇਆ ਹਨ ਅਤੇ ਇੰਨ੍ਹਾਂ ਵਿਚੋਂ ਕਈ ਖਿਡਾਰੀਆਂ ਨੇ ਖੇਡਾਂ ਵਿੱਚ ਆਪਣੇ ਪਿੰਡ ,ਸੂਬੇ ਤੇ ਦੇਸ਼ ਦਾ ਨਾਮ ਰੋਸ਼ਨ ਕਰਨਾ ਹੈ। ਇਸ ਮੌਕੇ ਸਤਵੰਤ ਸਿੰਘ, ਵੀਰਪਾਲ ਸਿੰਘ, ਜਸਪਾਲ ਮਾਨ, ਜਰਨੈਲ ਸਿੰਘ ਜਥੇਦਾਰ, ਮੇਵਾ ਸਿੰਘ, ਬੀਬੀ ਗੁਰਬਚਨ ਕੌਰ, ਚਰਨ ਸਿੰਘ ਸਾਬਕਾ ਸਰਪੰਚ, ਕਿਰਪਾਲ ਸਿੰਘ, ਰੀਟੂ, ਗੁਰਮੁਖ ਸਿੰਘ ਫੌਜੀ, ਲੱਕੀ, ਕੁਲਦੀਪ ਮਾਸਟਰ, ਹਰਮਨ, ਦਰਸ਼ਾ ਮਾਨ,ਚਰਨਜੀਤ ਕੌਰ,ਚਰਨਾ ਗੁੜੇ ਅਤੇ ਹੋਰ ਪਿੰਡ ਵਾਸੀ ਹਾਜਰ ਸਨ।

ਮੁੱਖ ਖਬਰਾਂ